ਵਿਧਾਨ ਸਭਾ ਚੋਣਾਂ 2027
|
ਸ੍ਰ.ਨੰ. |
ਵਰਣਨ |
ਡਾਊਨਲੋਡ |
|
1 |
ਪੋਲਿੰਗ ਸਟਾਫ ਡੇਟਾ ਦਾਖਲ ਕਰਨ ਲਈ ਵੈਬਸਾਈਟ ਲਿੰਕ:
|
|
|
2 |
ਯੂਜ਼ਰ ਮੈਨੂਅਲ ਅਤੇ ਹਦਾਇਤਾਂ |
|
| 3 | ਆਪਣੇ EPIC ਵੇਰਵਿਆਂ ਦੀ ਜਾਂਚ ਕਰੋ, AC ਨੰਬਰ, ਭਾਗ ਨੰ, ਸੀਰੀਅਲ ਨੰ:- | https://electoralsearch.eci.gov.in |
| 4 | ਯੂਜ਼ਰ ਆਈ.ਡੀ | ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ |
| 5 | ਪਾਸਵਰਡ | Next@678%#.$ |
ਮਹੱਤਵਪੂਰਨ ਹਦਾਇਤਾਂ
- ਪਹਿਲੀ ਵਾਰ ਲੌਗਇਨ ਕਰਨ ਤੋਂ ਬਾਅਦ ਸੁਰੱਖਿਆ ਅਤੇ ਨਿਯਮਾਂ ਦੀ ਪਾਲਣਾ ਲਈ ਡਿਫਾਲਟ ਪਾਸਵਰਡ ਤੁਰੰਤ ਬਦਲਿਆ ਜਾਵੇ।
- ਪੋਰਟਲ ਉੱਤੇ ਸਾਰੇ ਖਾਨਿਆਂ ਵਿੱਚ ਡਾਟਾ ਧਿਆਨ ਨਾਲ, ਪੂਰਾ ਅਤੇ ਸਹੀ ਦਰਜ ਕੀਤਾ ਜਾਵੇ।
- ਪੋਰਟਲ ਉੱਤੇ ਆਪਣੇ ਵਿਭਾਗ/ਦਫ਼ਤਰ ਦੇ ਸਾਰੇ ਕਰਮਚਾਰੀਆਂ ਦਾ ਪੂਰਾ ਅਤੇ ਸਹੀ ਡਾਟਾ ਦਰਜ ਕਰਨਾ ਅਤੇ ਜਮ੍ਹਾਂ ਕਰਵਾਉਣਾ ਵਿਭਾਗ/ਦਫ਼ਤਰ ਦੇ ਮੁਖੀ ਦੀ ਜ਼ਿੰਮੇਵਾਰੀ ਹੋਵੇਗੀ।
- ਪੋਰਟਲ ਉੱਤੇ ਸਾਰਾ ਡਾਟਾ ਹਰ ਪੱਖੋਂ ਪੂਰਾ ਦਰਜ ਕਰਨ ਤੋਂ ਬਾਅਦ ਹੀ ਡਾਟਾ ਨੂੰ Finalise ਕੀਤਾ ਜਾਵੇ। ਇਸ ਤੋਂ ਬਾਅਦ Undertaking Certificate ਅਤੇ Employee Checklist ਪ੍ਰਿੰਟ ਕੀਤੇ ਜਾਣ।
- Declaration Certificate ਉੱਤੇ ਵਿਭਾਗ ਦੇ ਮੁਖੀ ਵੱਲੋਂ ਦਸਤਖ਼ਤ ਅਤੇ ਸਰਕਾਰੀ ਮੋਹਰ ਲਗਾਈ ਜਾਣੀ ਲਾਜ਼ਮੀ ਹੈ।
- ਜਿਹੜੇ ਕਰਮਚਾਰੀ ਡਾਟਾ ਦਰਜ ਕਰਦੇ ਸਮੇਂ ਹੇਠ ਲਿਖੀਆਂ ਸ਼੍ਰੇਣੀਆਂ ਵਿੱਚ ਦਰਸਾਏ ਗਏ ਹਨ, ਉਨ੍ਹਾਂ ਨਾਲ ਸਬੰਧਤ ਸਹਾਇਕ ਦਸਤਾਵੇਜ਼, ਵਿਭਾਗ ਦੇ ਮੁਖੀ ਵੱਲੋਂ ਦਸਤਖ਼ਤ ਅਤੇ ਮੋਹਰ ਸਮੇਤ, ਜਮ੍ਹਾਂ ਕਰਵਾਏ ਜਾਣ:
- ਅਪਾਹਜ/ਦਿਵਿਆਂਗ
- ਗਰਭਵਤੀ ਮਹਿਲਾ
- ਦੁੱਧ ਪਿਲਾਉਣ ਵਾਲੀ ਮਹਿਲਾ
- ਲੰਬੀ ਛੁੱਟੀ ਉੱਤੇ
- BLO
- ਬਹੁਤ ਗੰਭੀਰ/ਪੁਰਾਣੀ ਬਿਮਾਰੀ ਵਾਲੇ ਮਰੀਜ਼ ਦਾ ਮੈਡੀਕਲ ਸਰਟੀਫਿਕੇਟ
- ਹੋਰ ਲਾਗੂ ਸ਼੍ਰੇਣੀਆਂ
- ਪੂਰੇ ਦਫ਼ਤਰ ਦੀ ਆਖਰੀ ਤਨਖ਼ਾਹ ਬਿੱਲ (Last Drawn Salary Bill) ਦੀ ਇੱਕ ਹਾਰਡ ਕਾਪੀ ਵੀ ਨਾਲ ਲਗਾਉਣੀ ਲਾਜ਼ਮੀ ਹੈ।
- ਹੇਠ ਲਿਖੇ ਮੈਡੀਕਲ ਸਟਾਫ ਦਾ ਡਾਟਾ ਪੋਰਟਲ ਉੱਤੇ ਦਰਜ ਨਹੀਂ ਕਰਨਾ ਹੈ:
- ਮੈਡੀਕਲ ਅਫ਼ਸਰ
- ਵੈਟਰਨਰੀ ਡਾਕਟਰ
- ਨਰਸਾਂ
- ਪੈਰਾ-ਮੈਡੀਕਲ ਸਟਾਫ
- ਕਲਾਸ-4 ਕਰਮਚਾਰੀਆਂ ਦਾ ਡਾਟਾ ਵੀ ਪੋਰਟਲ ਉੱਤੇ ਦਰਜ ਨਹੀਂ ਕਰਨਾ ਹੈ, ਜਿਵੇਂ:
- ਚਪੜਾਸੀ
- ਸਫ਼ਾਈ ਕਰਮਚਾਰੀ/ਸਵੀਪਰ
- ਬੇਲਦਾਰ
- ਮਾਲੀ ਆਦਿ
- ਡਰਾਈਵਰਾਂ ਅਤੇ ਸੁਰੱਖਿਆ ਗਾਰਡਾਂ ਦਾ ਡਾਟਾ ਵੀ ਪੋਰਟਲ ਉੱਤੇ ਦਰਜ ਨਹੀਂ ਕਰਨਾ ਹੈ।
- ਕਿਸੇ ਵੀ ਤਕਨੀਕੀ ਸਮੱਸਿਆ ਜਾਂ ਪੁੱਛਗਿੱਛ ਲਈ ਸੰਪਰਕ ਕਰੋ:
- ਫ਼ੋਨ: 01752-350997
- ਈਮੇਲ: patialaelection@gmail.com
ਜਮ੍ਹਾਂ ਕਰਵਾਉਣ ਵਾਲੇ ਦਸਤਾਵੇਜ਼
ਇਸ ਕੰਮ ਨੂੰ ਸਭ ਤੋਂ ਵੱਧ ਮਹੱਤਵ ਦਿੱਤਾ ਜਾਵੇ ਅਤੇ ਹੇਠ ਲਿਖੇ ਦਸਤਾਵੇਜ਼ 30 ਸਤੰਬਰ 2026 ਤੋਂ ਪਹਿਲਾਂ ਜਮ੍ਹਾਂ ਕਰਵਾਏ ਜਾਣ:
- Undertaking Certificate
- Employee Checklist
- Supporting Documents
- Salary Bill
ਜਮ੍ਹਾਂ ਕਰਵਾਉਣ ਦਾ ਸਥਾਨ:
ਕਮਰਾ ਨੰਬਰ 312, ਦੂਜੀ ਮੰਜ਼ਿਲ, ਬਲਾਕ-A, ਮਿਨੀ ਸਕੱਤਰੇਤ, ਪਟਿਆਲਾ
ਵੈੱਬਸਾਈਟ
ਨਿਯਮਿਤ ਅਪਡੇਟਾਂ ਲਈ ਹੇਠਾਂ ਦਿੱਤੀ ਵੈੱਬਸਾਈਟ ਚੈੱਕ ਕਰਦੇ ਰਹੋ:-https://patiala.nic.in