Close

ਜ਼ਿਲ੍ਹਾ ਨੇਤਰਹੀਣਤਾ ਕੰਟਰੋਲ ਸੁਸਾਇਟੀ

“ਮਨੁੱਖੀ ਅਧਿਕਾਰਾਂ ਵਿਚੋਂ ਇਕ ਬੁਨਿਆਦੀ ਅਧਿਕਾਰ ਦੇਖਣ ਦਾ ਹੈ। ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਕੋਈ ਵੀ ਨਾਗਰਿਕ ਬਿਨਾਂ ਕਾਰਨ ਤੋਂ ਅੰਨ੍ਹਾ ਨਾ ਹੋਵੇ ਜਾਂ ਅੰਨ੍ਹਾ ਹੋਣ ਦੀ ਸੂਰਤ ਵਿਚ ਇਸ ਸੁਵਿਧਾ ਤੋਂ ਵੰਚਿਤ ਨਾ ਰਹੇ ਜੋਕਰ ਉਚਿਤ ਕੁਸ਼ਲਤਾਵਾਂ ਜਾਂ ਸਰੋਤਾਂ ਦੀ ਵਰਤੋਂ ਦੁਆਰਾ ਉਸ ਦੀ ਨਿਗਾਹ ਨੂੰ ਵਿਗੜਨ ਤੋਂ ਰੋਕਿਆ ਜਾ ਸਕੇ ਜਾਂ ਜੇ ਨਿਗਾਹ ਪਹਿਲਾਂ ਹੀ ਜਾਂ ਚੁੱਕੀ ਹੈ ਉਸ ਨੂੰ ਮੁੜ ਲਿਆਂਦਾ ਜਾ ਸਕੇ।”

ਜ਼ਿਲ੍ਹਾ ਨੇਤਰਹੀਣਤਾ ਸ ਸਾਇਟੀ ਦੇ ਆਦੇਸ਼:- 

ਨੇਤਰਹੀਣਤਾ ਦੇ ਨਿਯੰਤ੍ਰਣ ਸਬੰਧੀ ਕੌਮੀ ਪ੍ਰੋਗਰਾਮ ਦਾ ਅਮਲ ਜਿਲ੍ਹਾ ਨੇਤਰਹੀਣਤਾ ਨਿਯੰਤ੍ਰਣ ਸੋਸਾਇਟੀ ਦੁਆਰਾ ਕੀਤਾ ਜਾਂਦਾ ਹੈ (ਡੀ.ਵੀ.ਸੀ.ਐਸ) ਪਟਿਆਲਾ ਦਾ ਮੁੱਖ ਉਦੇਸ਼ ਜ਼ਿਲੇ ਵਿਚ ਰੋਕੀ ਜਾਣ ਵਾਲੀ ਨੇਤਰਹੀਣਤਾ ਨੂੰ ਘੱਟ ਤੋਂ ਘੱਟ ਗਿਣਤੀ ਤੱਕ ਲਿਆਉਣਾ ਹੈ ਇਸ ਉਦੇਸ਼ ਲਈ ਜ਼ਿਲੇ ਵਿੱਚ ਉਪਲੱਬਧ ਸ੍ਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਨੂੰ ਯਕੀਨੀ ਬਣਾਉਣਾ ਹੈ।

  • ਪ੍ਰਭਾਵਿਤ ਆਬਾਦੀ ਨੂੰ ਅੱਖਾਂ ਨਾਲ ਸਬੰਧਿਤ ਸੰਭਾਲ ਦੀ ਉੱਚ ਗੁਣਵੱਤਾ ਵਾਲਾ ਇਲਾਜ ਮੁਹੱਈਆ ਕਰਵਾਉਣਾ।
  • ਸੇਵਾਵਾਂ ਰਹਿਤ ਖੇਤਰਾਂ ਵਿਚ ਅੱਖਾਂ ਦੀ ਸੰਭਾਲ ਨਾਲ ਸਬੰਧਿਤ ਸੇਵਾਵਾਂ ਦਾ ਵਿਸਥਾਰ ਕਰਨਾ।
  • ਪ੍ਰਭਾਵਿਤ ਖੇਤਰਾਂ ਨੂੰ ਸੇਵਾਵਾਂ ਮੁਹੱਈਆ ਕਰਵਾ ਕੇ ਅਤੇ ਸ਼ਨਾਖਤ ਕਰਕੇ ਅੰਨ੍ਹੇਪਣ ਦੇ ਬੈਕਲਾੱਗ ਨੂੰ ਘੱਟ ਕਰਨਾ

ਸਾਜ ਸਮਾਨ ਸਮੱਗਰੀ ਅਤੇ ਸਿਖਲਾਈ ਅਮਲਾ ਮੁਹੱਇਆ ਕਰਵਾ ਕੇ ਅੱਖਾਂ ਦੀ ਸੰਭਾਲ ਲਈ ਸੇਵਾਵਾਂ ਵਾਸਤੇ ਸੰਸਥਾਨਿਕ ਸਮੱਰਥਾ ਵਿਕਸਿਤ ਕਰਨਾ।

ਨੇਤਰਹੀਣਤਾ ਦੀ ਪਰਿਭਾਸ਼ਾ:-

ਸਰਲ ਪਰਿਭਾਸ਼ਾ ਕਿਸੇ ਵਿਅਕਤੀ ਵਲੋਂ 6 ਮੀਟਰ ਜਾਂ 20 ਫੁੱਟ ਦੀ ਦੂਰੀ ਤੋਂ ਉਗਲਾਂ ਗਿਣਨ ਦੀ ਅਸਮੱਰਥਾ।

ਤਕਨੀਕੀ ਪਰਿਭਾਸ਼ਾ:-

ਨੇਤਰਹੀਣਤਾ ਘੱਟ ਨਜਰ
ਪ੍ਰਜੈਨਟਿੰਗ ਵਿਜ਼ੂਅਲ ਪ੍ਰਜੈਨਟਿੰਗ ਵਿਜ਼ੂਅਲ ਐਕੂਏਟੀ ਵਧੀਆਂ
ਅੱਖ ਲਈ 6/60 ਤੋਂ ਘੱਟ  ਅੱਖ ਲਈ 6/60 ਤੋਂ ਘੱਟ ਪ੍ਰੰਤੂ 6/18 ਤੋਂ ਘੱਟ ਅੰਨ੍ਹੇਪਣ ਬਾਰੇ ਕੁਝ ਤੱਥ

ਨੇਤਰਹੀਣਤਾ ਸਬੰਧੀ ਕੁਝ ਤੱਥ

  • 50 ਸਾਲਾਂ ਦੀ ਉਮਰ ਤੋਂ ਬਾਅਦ ਅੰਨ੍ਹੇਪਣ ਵਿਚ ਵਾਧਾ।
  • ਔਰਤਾਂ ਵਿਚ ਵਧੇਰੇ ਪ੍ਰਭਾਵੀ ਆਉਣਾ।
  • ਗਰੀਬ ਅਤੇ ਅਨ੍ਹਪੜ ਵਿਅਕਤੀਆਂ ਵਿਚ ਵਧੇਰੇ ਪ੍ਰਭਾਵੀ ਹੋਣਾ।
  • ਲਾਭ ਵਿਹੂਣੇ ਪੇਂਡੂ ਅਤੇ ਕਬਾਇਲੀ ਖੇਤਰਾਂ ਵਿਚ ਵਧੇਰੇ ਪ੍ਰਭਾਵੀ ਹੋਣਾ
  • ਕਿਸਾਨਾਂ ਅਤੇ ਮਜ਼ਦੂਰ ਸਭ ਤੋਂ ਵਧੇਰੇ ਪ੍ਰਭਾਵਿਤ।

ਨੇਤਰਹੀਣਤਾ ਦੇ ਮੁੱਖ ਕਾਰਨ:-

ਕ੍ਰਮ ਨੰ:- ਨੇਤਰਹੀਣਤਾ ਦੇ ਕਾਰਨ  ਕਮੀ ਦੀ ਪ੍ਰਤੀਸ਼ਤਤਾ
1 ਕੈਟਾਰੈਕਟ 62 ਫੀਸਦੀ
2 ਅਪਵਰਤੀ ਗਲਤੀਆਂ 20 ਫੀਸਦੀ
3 ਗਲਾਕੋਮਾ 6 ਫੀਸਦੀ
4 ਕੋਰਨੀਅਲ ਓਪੈਸਿਟੀ 1 ਫੀਸਦੀ
5 ਸਰਜੀਕਲ ਗੁੰਝਲ 1 ਫੀਸਦੀ
6 ਹੋਰ 10 ਫੀਸਦੀ

ਜ਼ਿਲ੍ਹਾ ਨੇਤਰਹੀਣਤਾਸਾਇਟੀ ਦੇ ਕਾਰਜ:-

  • ਯੋਜਨਾਬੰਦੀ:- ਅੱਖਾਂ ਦੀ ਸੰਭਾਲ ਲਈ ਉਪੱਲਬਧ ਸ੍ਰੋਤਾਂ ਅਤੇ ਨੇਤਰਹੀਣ ਵਿਅਕਤੀਆਂ ਲਈ ਉਪਲੱਬਧ ਮਾਤਰਾਂ ਦੇ ਆਧਾਰ ਤੇ ਜ਼ਿਲ੍ਹਾ ਲਘੂ ਯੋਜਨਾਵਾਂ ਦੀ ਤਿਆਰੀ।
  • ਸਰਕਾਰੀ ਸੁਵਿਧਾਵਾਂ ਦੀ ਵਰਤੋਂ, ਗੈਰਸਰਕਾਰੀ ਸੰਗਠਨਾਂ ਅਤੇ ਸਮਾਜ ਦੀ ਸ਼ਮੂਲੀਅਤ ਦੁਆਰਾ ਪ੍ਰੋਗਰਾਮਾਂ ਨੂੰ ਅਮਲ ਵਿਚ ਲਿਆਉਣਾ।
  • ਪ੍ਰੋਗਰਾਮ ਗਤੀ-ਵਿਧੀਆਂ ਅਤੇ ਕੁਆਲਟੀ ਨਿਯੰਤ੍ਰਣ ਦਾ ਨਿਰੀਖਣ।
  • ਵਿਤੀ ਅਤੇ ਪਦਾਰਥਕ ਮੈਨੇਜਮੈਂਟ।
  • ਸ਼ੋਸ਼ਲ ਮੋਬਾਇਲਾਈਜੇਸ਼ਨ ਅਤੇ ਜਨਤਕ ਜਾਗਰੂਕਤਾ।
  • ਸਿਹਤ ਅਤੇ ਦੂਸਰੇ ਖੇਤਰਾਂ, ਰਸਮੀ ਅਤੇ ਗੈਰ-ਰਸਮੀ ਪ੍ਰਤੀਨਿਧੀਆਂ  ਨਾਲ ਸਬੰਧਿਤ ਵੱਖ ਵੱਖ ਕਾਰਜ ਕਰਤਾਵਾਂ ਦੀ ਓਰੀਐਂਟਸ਼ਨ(ਸਿਖਲਾਈ)
  • ਵਧੀਆਂ ਕਿਸਮ ਦੇ ਅਪਵਤੀ ਸੈੱਟ ਦਵਾਈਆਂ, ਖਪਤ ਯੋਗ ਵਸਤਾਂ, ਕੈਟਾਰੈਕਟ ਸੈੱਟ, ਆਦਿ ਦੀ ਖਰੀਦ ਅਤੇ ਉਪਕਰਣ ਦੀ ਸੰਭਾਲ ਸਕਰੀਨਿੰਗ ਕੈਂਪਾਂ, ਆਈ ਓ ਐਲ., ਐਨਕਾਂ, ਫਰਨੀਚਰ ਜਨਰੇਟਰ ਸੈੱਟਾਂ ਆਦਿ ਦਾ ਪ੍ਰਬੰਧ।
  • ਆਈ ਬੈਂਕਾਂ ਅਤੇ ਆਈ ਡੌਨੇਸ਼ਨ ਕੇਂਦਰਾਂ ਨੂੰ  ਵਿਤੀ ਸਹਾਇਤਾ ਅਤੇ ਨਿਰੀਖਣ।
  • ਡੀ.ਵੀ.ਸੀ ਐਸ ਪਟਿਆਲਾ ਦੀਆਂ ਮੁੱਖ ਗਤੀਵਿਧੀਆਂ:-

ੳ) ਕੈਟਾਰੈਕਟ ਬਲਾਇੰਡਨੈਸ:

ਕੈਟਾਰੈਕਟ ਬਲਾਇੰਡਨੈਸ ਨੂੰ ਨਿਯੰਤ੍ਰਣ ਕਰਨ ਲਈ ਡੀ ਬੀ ਸੀ ਐਸ, ਪਟਿਆਲਾ ਨਿਮਨ ਕਦਮ ਚੁੱਕਦੀ ਹੈ :

  • ਨੇਤਰਹੀਣ ਵਿਅਕਤੀਆਂ ਦੀ ਸ਼ਨਾਖਤ ਕਰਨਾ ਅਤੇ ਪਿੰਡ ਦੇ ਰਜਿਸਟਰਾਂ ਵਿਚ ਉਨ੍ਹਾਂ ਦਾ ਨਾਮ ਦਰਜ ਕਰਨਾ।
  • ਰੈਫਰਲ ਲਈ ਕੈਟਾਰੈਕਟ ਨੇਤਰਹੀਣ ਦੀ ਤਸ਼ਦੀਕ ਵਾਸਤੇ ਸਕਰੀਨਿੰਗ ਕੈਂਪਾਂ ਦਾ ਆਯੋਜਨ ਕਰਨਾ।
  • ਕੈਟਾਰੈਕਟ ਤੋਂ ਪ੍ਰਭਾਵਿਤ ਵਿਅਕਤੀਆਂ ਨੂੰ ਬੁਨਿਆਦੀ ਹਸਪਤਾਲ, ਕੈਂਪ ਤੱਕ ਲੈ ਕੇ ਜਾਣਾ।
  • ਬੇਸ ਹਸਪਤਾਲ, ਕੈਂਪ ਵਿਖੇ ਮੁਫ਼ਤ ਸਰਜਰੀ ਕਰਨਾ।
  • ਓਪਰੇਟ ਹੋਏ ਵਿਅਕਤੀਆਂ ਦੀ ਪੈਰਵੀ ਕਰਨਾ ਅਤੇ ਵਧੀਆ ਸੁਧਾਰਕ ਐਨਕਾਂ ਮੁੱਹਈਆ ਕਰਵਾਉਣੀਆ

 

ਡੀ.ਬੀ.ਸੀ ਐਸ ਸਵੈ ਸੇਵੀ ਸੰਗਠਨ/  ਪੀ.ਆਰ.ਆਈ ਆਦਿ ਦੁਆਰਾ ਆਯੋਜਿਤ ਕੈਂਪਾਂ ਵਿਚ ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ 200/- ਰੁਪਏ ਤੋਂ 750/- ਰੁਪਏ ਤੱਕ ਦੀ ਸਹਾਇਤਾ ਮੁਫ਼ਤ ਕੈਟਾਰੇਕਟ ਓਪਰੇਸ਼ਨ ਲਈ ਰਾਸ਼ੀ ਵਜੋ ਮੁਹੱਈਆ ਕਰਵਾਉਦੀਂ ਹੈ।

ਹਰ ਸਾਲ ਪਟਿਆਲਾ ਵਿਚ 10.000 ਤੋਂ ਵਧੇਰੇ ਕੈਟਾਰੈਕਟ ਓਪਰੇਸ਼ਨ ਕੀਤੇ ਜਾਂਦੇ ਹਨ।

ਅ) ਸਕੂਲ ਆਈ ਨਿਰੀਖਣ ਪ੍ਰੋਗਰਾਮ:-

ਪਟਿਆਲਾ ਜ਼ਿਲ੍ਹੇ ਵਿਚ 10 ਤੋਂ 14 ਸਾਲ ਦੀ ਉਮਰ ਦੇ 5 ਤੋਂ 7 ਫੀਸਦ ਬੱਚਿਆ ਨੂੰ ਨਜ਼ਰ ਸਬੰਧੀ ਸਮੱਸਿਆਵਾਂ ਹੋਣ ਕਰਕੇ ਸਕੂਲ ਪੱਧਰ ਤੇ ਉਨ੍ਹਾਂ ਦੀ ਭਾਗੀਦਾਰੀ ਅਤੇ ਸਿਖਲਾਈ ਵਿਚ ਮੁਸ਼ਕਿਲ ਆਉਂਦੀ ਹੈ। ਇਸ ਨੂੰ ਐਨਕਾਂ ਦੇ ਇਕ ਜੋੜੀ ਦੁਆਰਾ ਆਸਾਨੀ ਨਾਲ ਸੁਧਾਰਿਆ ਜਾ ਸਕਦਾ ਹੈ।

ਜ਼ਿਲ੍ਹਾਂ ਨੇਤਰਹੀਣਤਾ ਨਿਯੰਤ੍ਰਣ ਸੁਸਾਇਟੀ ਦੇ ਸਾਲਾਨਾ ਕਾਰਜ:-

  • ਅਪਵਰਤੀ ਤਰੁੱਟੀਆਂ(ਦੂਰ ਜਾਂ ਨੇੜੇ ਦੀਆਂ ਵਸਤੂਆਂ ਨੂੰ ਸਪਸ਼ਟ ਰੂਪ ਵਿੱਚ ਦੇਖਣ ਦੀ ਮੁਸ਼ਕਿਲ) ਲਈ 10 ਤੋਂ 14 ਸਾਲ ਦੀ ਉਮਰ ਸਮੂਹ ਦੇ ਸਾਰੇ ਬੱਚਿਆਂ ਦੀ ਸਕਰੀਨਿੰਗ।
  • ਅਧਿਆਪਕਾ ਵਿਸ਼ੇਸ਼ ਕਰਕੇ ਸਾਇੰਸ ਵਿਸ਼ੇ ਦੀ ਪਿਛੋਕੜ ਵਾਲੀਆਂ ਔਰਤ ਅਧਿਆਪਕਾਂ ਨੂੰ ਸਿਖਲਾਈ ਦੇਣਾ ਅਤੇ ਅੱਖਾਂ ਦੀਆ ਸਮੱਸਿਆਵਾਂ ਵਾਲੇ ਬੱਚਿਆਂ ਦੀ ਸ਼ਨਾਖਤ ਕਰਨਾ।
  • ਇਲਾਜ ਲਈ ਪ੍ਰਭਾਵਿਤ ਬੰਚਿਆਂ ਨੂੰ ਅੱਖਾਂ ਦੇ ਡਾਕਟਰਾਂ ਦੁਆਰਾ ਚੈਕਿੰਗ ਲਈ ਪੀ.ਐਚ.ਸੀ. ਵਿਖੇ ਭੇਜਣਾ।
  • ਅੈਨਕਾਂ ਲਗਾਉਣ ਬਾਰੇ ਨਿਰਦੇਸ਼ ਕਰਨਾ
  • ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਮੁਫ਼ਤ ਐਨਕਾ ਮੁਹੱਈਆਂ ਕਰਵਾਉਣਾ।

ਹਰ ਸਾਲ 48000 ਤੋਂ 50,000 ਤੱਕ ਸਕੂਲੀ ਬੱਚਿਆਂ ਦੀ ਸਕਰੀਨਿੰਗ ਕੀਤੀ ਜਾਂਦੀ ਹੈ ਅਤੇ ਗਰੀਬ ਦੇ ਲੋੜਵੰਦ ਵਿਦਿਆਰਥੀਆਂ ਨੂੰ 1000 ਤੋਂ ਵੱਧ ਮੁਫ਼ਤ ਅੇਨਕਾਂ ਤਕਸੀਮ ਕੀਤੀਆ ਜਾਂਦੀਆਂ ਹਨ।

ੲ) ਸੰਪਰਕ ਕਾਮਿਆਂ ਦੀ ਸਿਖਲਾਈ:-

ਡੀ.ਬੀ.ਸੀ.ਅੈਸ. ਪਟਿਆਲਾ ਇਕ ਪਿੰਡ ਵਿੱਚ ਨਿਮਨ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਸਿਹਤ ਕਾਮੇ ਅਤੇ ਇਕ ਸੰਪਰਕ ਕਾਮੇ ਨੂੰ ਸਿਖਲਾਈ ਦਿੰਦਾ ਹੈ।

  • ਸਮਾਜਿਕ ਸੰਸਥਾਵਾਂ ਜਿਵੇਂ ਕਿ ਪੰਚਾਇਤਾਂ, ਮਹਿਲਾ ਮੰਲਾਂ, ਕਮਿਊਨਿਟੀ ਸਮੂਹਾਂ, ਸਿਹਤ ਕਾਮਿਆਂ, ਅਧਿਆਪਕਾਂ,  ਆਂਗਨਵਾੜੀ ਵਰਕਰਾਂ, ਯੁਵਾਂ ਕਲੱਬਾਂ ਅਤੇ ਸਵੈ-ਸ਼੍ਰੇਣੀਆਂ ਅਦਿ ਦੀ ਸਹਾਇਤਾ ਨਾਲ ਪਿੰਡ ਮੁਤਾਬਿਕ ਅੰਨ੍ਹਪਣ ਤੋਂ ਪ੍ਰਭਾਵਿਤ ਬੱਚਿਆਂ ਦੀ ਸ਼ਨਾਖਤ ਕਰਕੇ ਸੁਚੀ ਤਿਆਰ ਕਰਨਾ।
  • ਬੁਨਿਆਦੀ ਪੱਧਰ ਦੇ ਗੈਰਸਰਕਾਰੀ ਸੰਗਠਨਾਂ ਬਾਹਰੀ ਸਿਹਤ ਅਮਲਾ ਸੰਪਰਕ ਕਾਮਿਆਂ ਅਤੇ ਪਿੰਡ ਦੇ ਸਮੁਦਾਏ ਦੁਆਰਾ ਮਾਮਲਿਆਂ ਵਿੱਚ ਉਤਸ਼ਾਹ ਵਧਾਉਣਾ ਅਤੇ ਕੇਂਦਰਾਂ ਤੱਕ ਲੈ ਕੇ ਜਾਣਾ।
  • ਪਿੰਡ ਪੱਧਰੀ ਸੰਪਰਕ ਕਾਮਿਆਂ ਰਾਹੀਂ, ਤਸੱਲੀਯੁਕਤ ਮਾਪਿਆਂ ਅਤੇ ਹਸਪਤਾਲਾਂ ਵਿੱਚ ਸਲਾਹਕਾਰਾਂ ਦੁਆਰਾ ਆਪਸੀ ਸੰਚਾਰ ਸਬੰਧੀ ਸਿਖਲਾਈ।
  • ਵੱਖ-ਵੱਖ ਮੀਡੀਆ ਚੈਨਲਾਂ ਰਾਹੀਂ ਜਨਤਕ ਜਾਗਰੂਕਤਾ ਪੈਦਾ ਕਰਨਾ।

(ਸ) ਆਈ ਡੋਨੇਸ਼ਨ (ਅੱਖਾਂ ਦਾ ਦਾਨ) ਕੋਰਨੀਅਲ ਨੇਤਰਹੀਣਤਾ

  • ਡੀ.ਬੀ.ਸੀ.  ਪਟਿਆਲਾ ਹਰ ਸਾਲ ਆਈ ਡੋਨੇਸ਼ਨ/ਆਈ ਬੈਂਕਿੰਗ ਨੁੰ ਪ੍ਰੋਤਸ਼ਾਹਿਤ ਕਰਨ ਲਹੀ 25 ਅਗਸਤ ਤੋਂ 8 ਅਗਸਤ ਤੋਂ 8 ਸਤੰਬਰ ਤੱਕ ਆਈ ਡੋਨੇਸ਼ਨ ਪੰਦਰਵਾੜੇ ਦਾ ਆਯੋਜਨ ਕਰਦਾ ਹੈ।
  • ਕੋਰਨੀਅਲ ਨੇਤਰਹੀਣਤਾ ਮੁੱਖ ਤੌਰ ਤੇ ਬੱਚਿਆਂ ਅਤੇ ਨੌਜਵਾਨ ਬਾਲਗਾਂ ਵਿੱਚ ਵਾਪਰਦੀ ਹੈ।
  • ਹਰ ਸਾਲ ਅੰਦਾਜ਼ਨ 4 ਹਜ਼ਾਰ ਲਵੇ਼ ਕੇਸ ਸਾਹਮਣੇ ਆਉਂਦੇ ਹਨ।
  • ਆਮ ਕਾਰਨਾਂ ਵਿੰਚ ਵਿਟਾਮਿਨ ਏ ਦੀ ਕਮੀ ਇਨਫ਼ੈਕਸ਼ਨ ਅਤੇ ਜਖਮ ਆਦਿ ਸ਼ਮਿਲ ਹਨ।
  • ਕੇਵਲ ਕੋਰਨੀਅਲ ਟ੍ਰਾਂਸਪਲਾਟੇਸ਼ਨ ਨਾਲ ਸਬੰਧਤ ਇਲਾਜ ਹੀ ਉਪਲੱਬਧ ਹੈ।