Close

ਜ਼ਿਲ੍ਹਾ ਉਦਯੋਗ ਕੇਦਰ

ਜ਼ਿਲ੍ਹਾ ਉਦਯੋਗ ਕੇਦਰ ਦੀਆਂ ਗਤੀਵਿਧੀਆਂ:-

  1. ਜ਼ਿਲ੍ਹੇ ਵਿੱਚ ਉਦਯੋਗੀਕਰਨ ਨੂੰ ਪ੍ਰੋਤਸਾਹਿਤ ਕਰਨ ਲਈ ਇੱਕ ਪ੍ਰੇਰਕ ਵਜੋਂ ਕਾਰਜ ਕਰਦਾ ਹੈ।
  2. ਜ਼ਿਲ੍ਹੇ ਦੀ ਉਦਯੋਗੀਕਰਣ ਦੀ ਰੂਪਰੇਖਾ ਉਲੀਕਦਾ ਹੈ
  3. ਵੱਡੇ, ਦਰਮਿਆਨੇ ਅਤੇ ਲਘੂ ਖੇਤਰਾਂ ਦੇ ਨਾਲ ਨਾਲ ਮੈਗਾ ਪ੍ਰੋਜੈਕਟਾਂ ਦੇ ਜ਼ਿਲ੍ਹੇ ਵਿੱਚ ਮੌਜੂਦਾ ਉਦਯੋਗਿਕ ਇਕਾਈਆਂ ਦੇ ਅੰਕੜੇ ਅਤੇ ਸੂਚਨਾ ਦੀ ਸੰਭਾਲ ਡਾਇਰੈਕਟਰੀ ਦੇ ਰੂਪ ਵਿੱਚ ਕਰਦਾ ਹੈ।
  4. ਉਦਮੀਆਂ ਨੂੰ ਅਫ਼ਸਰਾਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ।
  5. ਹੁਨਰਮੰਦ ਅਤੇ ਅਰਧ-ਹੁਨਰਮੰਦ ਦੇ ਸਬੰਧ ਵਿੱਚ ਮਨੁੱਖੀ ਸਰੋਤਾਂ ਦਾ ਅਨੁਮਾਨ ਲਗਾਉਦਾ ਹੈ।
  6. ਆਰ ਐਸ.ਈ.ਆਈ (ਪੇਂਡੂ, ਸਵੈ-ਰੋਜ਼ਗਾਰ, ਸਿਖਲਾਈ ਸੰਸਥਾਵਾਂ) ਦੇ ਅਧੀਨ ਉੱਦਮੀ ਵਿਕਾਸ ਸਿਖਲਾਈ ਪ੍ਰੋਗਰਾਮਾਂ ਦਾ ਆਯੋਜਨ ਕਰਦਾ ਹੈ।
  7. ਉਦਯੋਗ ਨੂੰ ਪ੍ਰੋਤਸ਼ਾਹਿਤ ਕਰਨ ਲਈ ਵੱਖ-ਵੱਖ ਸਰਕਾਰੀ ਸਕੀਮਾਂ, ਸਬਸਿਡੀਆਂ, ਗ੍ਰਾਂਟਾ ਅਤੇ ਹੋਰ ਕਾਰਪੋਰੇਸ਼ਨਾਂ ਤੋਂ ਉਪਲੱਬਧ ਮੱਦਦ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ।
  8. ਉਦਯੋਗ ਆਧਾਰ ਮੈਮੋਰੰਡਮ-ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ http:/udyogaadhaar.gov.in ਤੇ ਜਾ ਕੇ ਉਦਯੋਗ ਆਧਾਰ ਮੈਮੋਰੰਡਮ ਫਾਈਲ ਕਰ ਸਕਦੇ ਹਨ ਜੋ ਕਿ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰਾਲਾ ਵੱਲੋਂ ਬਣਾਇਆ ਗਿਆ ਉਦਯੋਗ ਆਧਾਰਤ ਪੋਰਟਲ ਹੈ।
  9. ਨਿਵੇਸ਼ਾਂ ਬਾਰੇ ਉਦਮੀਆਂ ਨੂੰ ਸਲਾਹ ਪ੍ਰਦਾਨ ਕਰਦਾ ਹੈ।
  10. ਉਦਮੀਆਂ ਅਤੇ ਜ਼ਿਲ੍ਹੇ ਦੇ ਪ੍ਰਮੁੱਖ ਬੈਂਕਾਂ ਵਿਚਕਾਰ ਇੱਕ ਲੜੀ ਦੇ ਰੂਪ ਵਿੱਚ ਕਾਰਜ ਕਰਦਾ ਹੈ।
  11. ਬੇਰੁਜ਼ਗਾਰ ਵਿਅਕਤੀਆਂ ਲਈ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਨ ਪ੍ਰੋਗਰਾਮ ਵਰਗੀਆਂ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਲਾਗੂ ਕਰਦਾ ਹੈ।ਇਸ ਸਕੀਮ ਵਿੱਚ ਆਪਣੇ ਉਦਯੋਗ ਲਗਾਉਣ ਹਿੱਤ ਬੇਰੋਜ਼ਗਾਰ ਵਿਅਕਤੀਆਂ ਨੂੰ   ਉਤਪਾਦਨ ਇਕਾਈਆਂ ਲਗਾਉਣ ਹਿੱਤ 25 ਲੱਖ ਰੁਪਏ ਤੱਕ ਅਤੇ ਸਰਵਿਸ ਸੈਕਟਰ  ਇਕਾਈਆਂ ਲਗਾਉਣ ਹਿੱਤ 10 ਲੱਖ ਰੁਪਏ ਤੱਕ ਦੇ ਕਰਜ਼ੇ ਦਿੱਤੇ ਜਾਂਦੇ ਹਨ ਅਤੇ ਇਸ ਕਰਜ਼ੇ ਨਾਲ ਉਹ ਹੋਰ ਬੇਰੋਜ਼ਗਾਰ ਵਿਅਕਤੀਆਂ ਵਾਸਤੇ ਰੋਜ਼ਗਾਰ ਪੈਂਦਾ ਕਰਦੇ ਹਨ। ਹਰੇਕ ਉਮੀਦਵਾਰ ਪੀ.ਐਮ.ਈ.ਜੀ.ਪੀ ਪੋਰਟਲ http://kvic.org.in ਉਤੇ ਜਾ ਕੇ ਆਪਣਾ ਕੇਸ ਦਰਜ ਕਰ ਸਕਦਾ ਹੈ।

    ਸਕੀਮ ਅਧੀਨ ਸਬਸਿਡੀ
    ਵਰਗ ਪ੍ਰਜੈਕਟ ਦੀ ਲਾਗਤ
      ਆਪਣਾ ਸਬਸਿਡੀ ਯੋਗਦਾਨ %
        ਸ਼ਹਿਰੀ ਪੇਂਡੂ
    ਜਨਰਲ 10% 15% 25%
    ਐਸ.ਸੀ/ਐਸ.ਟੀ/ਓ.ਬੀ.ਸੀ/ਅੋਰਤਾਂ/ਘੱਟ ਗਿਣਤੀ/ਸਾਬਕਾ ਫੋਜੀ/ਅਪੰਗ 5% 25% 35%
  12. ਸੁਸਾਇਟੀਆਂ ਦੀ ਰਜਿਸਟ੍ਰੇਸ਼ਨ, ਸੁਸਾਇਟੀ ਰਜਿਸਟ੍ਰੇਸ਼ਨ ਐਕਟ 1860 ਦੇ ਅੰਤਰਗਤ ਡੀ.ਆਈ.ਸੀ. ਦੇ ਕਾਰਜਾਂ ਦਾ ਜਨਰਲ ਮੈਨੇਜਰ ਸਮਾਜਿਕ ਭਲਾਈ ਅਤੇ ਚੈਰੀਟੇਬਲ ਸੁਸਾਇਟੀਆਂ ਦੀ ਰਜਿਸਟ੍ਰੇਸ਼ਨ ਹਿੱਤ ਸੁਸਾਇਟੀਆਂ ਦੇ ਵਧੀਕ ਸਕੱਤਰ ਵਜੋਂ ਕਾਰਜ ਕਰਦਾ ਹੈ ਜਿਸ ਦੇ ਸੰਚਾਲਨ ਦਾ ਇਲਾਕਾ ਪਟਿਆਲਾ ਹੈ ਅਤੇ ਜਿਨ੍ਹਾਂ ਸੁਸਾਇਟੀਆਂ ਦਾ ਸੰਚਾਲਨ ਇਲਾਕਾ   ਪੰਜਾਬ ਹੈ ਉਨਾਂ ਨੂੰ ਰਜਿਸਟ੍ਰੇਸ਼ਨ ਆਫ ਫਰਮਜ਼ ਐਂਡ ਸੁਸਾਇਟੀ, ਚੰਡੀਗੜ੍ਹ ਵਿਖੇ ਭੇਜ ਦਿੱਤਾ ਜਾਂਦਾ ਹੈ।
  13. ਹੈਡਲੂਮ ਬੁਨਕਰਾਂ ਅਤੇ ਸ਼ਿਲਪਕਾਰਾਂ ਨੂੰ ਪਹਿਚਾਣ-ਪੱਤਰ ਜਾਰੀ ਕਰਨਾ ਡੀ.ਆਈ.ਸੀ ਦਾ ਜਨਰਲ ਮੈਨੇਜਰ ਹੈਡਲੂਮ ਬੁਨਕਰਾਂ ਅਤੇ ਸ਼ਿਲਪਕਾਰਾਂ  ਨੂੰ ਪਹਿਚਾਣ ਪੱਤਰ ਜਾਰੀ ਕਰਦਾ ਹੈ।
  14. ਟ੍ਰੇਡ ਮੇਲੇ: ਡੀ.ਆਈ.ਸੀ ਦਾ ਜਨਰਲ ਮੈਨੇਜਰ ਟ੍ਰੇਡ ਮੇਲਿਆਂ ਵਿੱਚ ਸ਼ਿਲਪਕਾਰਾਂ ਦੀ ਸ਼ਮੂਲੀਅਤ ਨੂੰ ਪ੍ਰੋਤਸ਼ਾਹਿਤ ਕਰਦਾ ਹੈ।
  15. ਲੁਬਰੀਟਿੰਗ ਕੰਟਰੋਲ ਆਡਰ 1987 ਅਤੇ ਸੀਮੇਂਟ ਗੁਣਵਤਾ ਕੰਟਰੋਲ ਆਡਰ 2003 ਨੂੰ ਲਾਗੂ ਕਰਨਾ:-
  16. ਖਦਾਨ ਅਤੇ ਖਣਿਜ (ਵਿਕਾਸ ਅਤੇ ਵਿਨਿਯਮ) ਐਕਟ, 1957 ਨੁੰ ਲਾਗੂ ਕਰਦਾ ਹੈ :- ਖਦਾਨ ਅਤੇ ਖਣਿਜ (ਵਿਕਾਸ ਵਿਨਿਯਮ) ਐਕਟ 1957 ਅਤੇ ਪੰਜਾਬ ਮਾਈਨਰ ਮਿਨਰਲ ਰੂਲਜ਼, 2013 ਵਿੱਚ ਬਣਾਏ ਗਏ ਉਪਬੰਧਾਂ ਦੀ ਅਨੁਸਾਰਤਾ ਵਿੱਚ ਜਨਰਲ ਮੈਨੇਜਰ, ਡੀ.ਆਈ.ਸੀ ਖਦਾਨ ਸੰਚਾਲਨਾ ਨੂੰ ਵਿਨਿਯਮਤ ਕਰਨ ਲਈ ਖਦਾਨ ਅਫਸਰ ਵਜੋਂ ਕਾਰਜ ਕਰਦਾ ਹੈ।