Close

ਆਪਣੇ ਜ਼ਿਲ੍ਹੇ ਬਾਰੇ ਜਾਣੋੋ

ਟਿਆਲਾ ਪੰਜਾਬ ਦਾ ਇਕ ਸਾਬਕਾ ਪ੍ਰਸਿੱਧ ਸ਼ਾਹੀ ਸੂਬਾ ਹੈ। ਸੂਬੇ ਦੇ ਦੱਖਣ-ਪੂਰਬ ਵੱਲ ਸਥਿਤ ਇਹ 29° 49′ ਅਤੇ 30° 47′ ਅਕਸ਼ਾਂਸ ਅਤੇ 75° 58′ ਅਤੇ 76° 54′ ਪੂਰਬੀ ਲੰਬਾਕਾਰ ਵਿਚਕਾਰ ਸਥਿਤ ਹੈ।

ਇਸ ਦੇ ਆਲੇ ਦੁਆਲੇ ਜਿਲ੍ਹਾ ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਸੰਘ ਖੇਤਰ ਚੰਡੀਗੜ੍ਹ ਉੱਤਰ ਵਾਲੇ ਪਾਸੇ, ਪੱਛਮ ਵਾਲੇ ਪਾਸੇ ਜਿਲ੍ਹਾ ਸੰਗਰੂਰ, ਪੂਰਬ ਦਿਸ਼ਾ ਵੱਲ ਗੁਆਂਢੀ ਰਾਜ ਹਰਿਆਣਾ ਦੇ ਜਿਲ੍ਹਾ ਅੰਬਾਲਾ ਅਤੇ ਕੁਰਕਸ਼ੇਤਰ ਅਤੇ ਦੱਖਣ ਵੱਲ ਹਰਿਆਣੇ ਦਾ ਜਿਲ੍ਹਾ ਕੈਥਲ ਪੈਂਦਾ ਹੈ।

ਪ੍ਰਬੰਧਕੀ ਸਬ-ਡਵੀਜਨਾਂ

ਟਿਆਲਾ ਜਿਲ੍ਹਾ ਅੱਗੇ 6 ਸਬ ਡਵੀਜਨਾਂ/ ਤਹਿਸੀਲਾਂ, 2 ਉਪ-ਤਹਿਸੀਲਾਂ ਅਤੇ 8 ਬਲਾਕਾਂ ਵਿਚ ਵੰਡਿਆ ਹੋਇਆ ਹੈ।

ਲੜੀ ਨੰ. ਸਬ-ਡਵੀਜਨ/ ਤਹਿਸੀਲ ਉਪ-ਤਹਿਸੀਲ ਬਲਾਕ ਪਿੰਡਾਂ ਦੀ ਗਿਣਤੀ ਹੈਕਟੇਅਰ ਵਿਚ ਰਕਬਾ ਕਾਨੂੰਗੋ ਸਰਕਲ ਦੀ ਕੁੱਲ ਗਿਣਤੀ ਪਟਵਾਰ ਸਰਕਲ ਦੀ ਕੁੱਲ ਗਿਣਤੀ
1. ਪਾਤੜਾਂ ਪਾਤੜਾਂ 69 46306 3 28
2. ਨਾਭਾ ਭਾਦਸੋਂ ਨਾਭਾ 175 62442 5 49
3. ਪਟਿਆਲਾ ਪਟਿਆਲਾ
ਸਨੌਰ
ਭੁਨਰਹੇੜੀ
271 89332 7 69
4. ਰਾਜਪੁਰਾ ਘਨੌਰ ਰਾਜਪੁਰਾ
ਘਨੌਰ
250 62164 6 61
5. ਸਮਾਣਾ ਸਮਾਣਾ 73 36847 2 23
6. ਦੁੱਧਣਸਾਧਾਂ 96 25208 2 20

ਭੂਗੌਲਿਕ ਸਥਿਤੀ

ਪਟਿਆਲਾ ਜਿਲ੍ਹਾ ਭਾਰਤ ਦੇ ਗੰਗਾ ਦੇ ਮੈਦਾਨਾਂ ਦਾ ਇਕ ਹਿੱਸਾ ਹੈ ਅਤੇ ਤਿੰਨ ਤਰ੍ਹਾਂ ਦੇ ਇਲਾਕਿਆਂ ਨਾਲ ਬਣਿਆ ਹੋਇਆ ਹੈ :-

  1. ਉੱਚੇ ਮੈਦਾਨ
  2. ਚੋਅ ਪ੍ਰਭਾਵਿਤ ਤਲਹੱਟੀ ਮੈਦਾਨ
  3. ਘੱਗਰ ਨਦੀ ਦੇ ਹੜ੍ਹ ਮੈਦਾਨ

ਇਸ ਤੋਂ ਇਲਾਵਾ ਜਿਲ੍ਹੇ ਦਾ ਗੁੰਝਲਦਾਰ ਨਿਕਾਸੀ ਤਾਣਾ ਬਾਣਾ ਨਹਿਰਾਂ ਅਤੇ ਨਦੀਆਂ ਨਾਲ ਬਣਿਆ ਹੋਇਆ ਹੈ। ਇਸ ਜਿਲ੍ਹੇ ਦੀ ਸਭ ਤੋਂ ਮਹੱਤਵਪੂਰਨ ਜਲਧਾਰਾ ਘੱਗਰ ਨਦੀ ਹੈ। ਇਹ ਵਿਸ਼ੇਸ਼ ਕਰਕੇ ਇਕ ਮੌਸਮੀ ਨਦੀ ਹੈ ਜੋ ਸਾਲ ਦੇ ਜ਼ਿਆਦਾਤਰ ਮੋਸਮ ਦੌਰਾਨ ਸੁੱਕੀ ਰਹਿੰਦੀ ਹੈ। ਐਪਰ ਬਰਸਾਤੀ ਮੌਸਮ ਵਿਚ ਹੜ੍ਹ ਆ ਜਾਣ ਕਾਰਨ ਆਸ ਪਾਸ ਦੇ ਪਿੰਡਾਂ ਵਿਚ ਪਾਣੀ ਵੜ ਜਾਂਦਾ ਹੈ ਅਤੇ ਜਿਸ ਨਾਲ ਫਸਲਾਂ, ਪਸ਼ੂ-ਧਨ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਕਈ ਵਾਰ ਮਕਾਨਾਂ ਅਤੇ ਮਨੁੱਖੀ ਜੀਵਨ ਦੀ ਹਾਨੀ ਵੀ ਹੁੰਦੀ ਹੈ। ਘੱਘਰ ਨਦੀ ਵਿਚ ਕਈ ਸਹਾਇਕ ਨਾਲੇ ਆ ਮਿਲਦੇ ਹਨ ਜਿਨ੍ਹਾਂ ਵਿਚੋਂ ਸਭ ਤੋਂ ਮਹੱਤਵਪੂਰਨ ਟਾਂਗਰੀ ਨਦੀ, ਪਟਿਆਲਾ ਵਾਲੀ ਨਦੀ, ਸਰਹਿੰਦ ਚੋਅ ਅਤੇ ਝੰਬੋ ਵਾਲੀ ਚੋਅ ਹਨ।

ਕੁਦਰਤੀ ਨਿਕਾਸੀ ਲਾਈਨ ਤੋਂ ਇਲਾਵਾ ਜਿਲ੍ਹੇ ਵਿਚ ਤਿੰਨ ਹੋਰ ਮਹੱਤਵਪੂਰਨ ਨਹਿਰਾਂ ਵੀ ਹਨ – ਭਾਖੜਾ ਮੇਨ ਲਾਈਨ ਨਹਿਰ, ਨਰਵਾਣਾ ਬ੍ਰਾਂਚ ਅਤੇ ਘੱਘਰ ਲਿੰਕ।

ਜਿਲ੍ਹੇ ਨੂੰ ਸਿੰਚਾਈ ਹਿਤ ਲੋੜੀਂਦਾ ਪਾਣੀ ਇਨ੍ਹਾਂ ਨਹਿਰਾਂ ਤੋਂ ਹੀ ਪ੍ਰਾਪਤ ਹੁੰਦਾ ਹੈ। ਇਨ੍ਹਾਂ ਨਹਿਰਾਂ ਦੀ ਉਸਾਰੀ ਤੋਂ ਪਹਿਲਾਂ ਜਿਲ੍ਹਾ ਪਟਿਆਲਾ ਇਕ ਪਾਣੀ ਦੀ ਘਾਟ ਵਾਲਾ ਇਲਾਕਾ ਸੀ। ਇਨ੍ਹਾਂ ਸਿੰਚਾਈ ਨਹਿਰਾਂ ਨੇ ਇਸ ਦੇ ਸੁੱਕੇ ਖੇਤਾਂ ਨੂੰ ਸਾਲ ਵਿਚ ਦੋ ਫਸਲਾਂ ਵਾਲੀ ਉਪਜਾਊ ਭੂਮੀ ਵਿਚ ਤਬਦੀਲ ਕਰ ਦਿੱਤਾ।