Close

ਸੈਰ ਸਪਾਟਾ

ਪਟਿਆਲਾ ਪੰਜਾਬ ਦਾ ਇਕ ਸਾਬਕਾ ਪ੍ਰਸਿੱਧ ਸ਼ਾਹੀ ਸੂਬਾ ਹੈ। ਸੂਬੇ ਦੇ ਦੱਖਣ-ਪੂਰਬ ਵੱਲ ਸਥਿਤ ਇਹ 29° 49′ ਅਤੇ 30° 47′ ਅਕਸ਼ਾਂਸ ਅਤੇ 75° 58′ ਅਤੇ 76° 54′ ਪੂਰਬੀ ਲੰਬਾਕਾਰ ਵਿਚਕਾਰ ਸਥਿਤ ਹੈ।

ਇਸ ਦੇ ਆਲੇ ਦੁਆਲੇ ਜਿਲ੍ਹਾ ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਸੰਘ ਖੇਤਰ ਚੰਡੀਗੜ੍ਹ ਉੱਤਰ ਵਾਲੇ ਪਾਸੇ, ਪੱਛਮ ਵਾਲੇ ਪਾਸੇ ਜਿਲ੍ਹਾ ਸੰਗਰੂਰ, ਪੂਰਬ ਦਿਸ਼ਾ ਵੱਲ ਗੁਆਂਢੀ ਰਾਜ ਹਰਿਆਣਾ ਦੇ ਜਿਲ੍ਹਾ ਅੰਬਾਲਾ ਅਤੇ ਕੁਰਕਸ਼ੇਤਰ ਅਤੇ ਦੱਖਣ ਵੱਲ ਹਰਿਆਣੇ ਦਾ ਜਿਲ੍ਹਾ ਕੈਥਲ ਪੈਂਦਾ ਹੈ।

ਪਟਿਆਲੇ ਦੇ ਆਲੇ ਦੁਆਲੇ ਇਤਿਹਾਸਕ ਸਥਾਨ

ਬਨੂੜ

ਘੱਗਰ ਤੋਂ ਨਿਕਲੀ ਉਪਨਦੀ ਸੁਖਨਾ ਨਦੀ ਦੇ ਕੰਢੇ ਤੇ ਰਾਜਪੁਰਾ ਚੰਡੀਗੜ੍ਹ ਰੋਡ ਉਤੇ ਰਾਜਪੁਰਾ ਦੇ ਨੌ ਮੀਲ ਉੱਤਰ ਪੂਰਬ ਵਿੱਚ ਵਸਿਆ ਬਨੂੜ ਇੱਕ ਪ੍ਰਾਚੀਨ ਕਸਬਾ ਹੈ। ਇਸ ਦੇ ਖੰਡਰ ਇਸ ਦੀ ਪੁਰਾਣੀ ਸ਼ਾਨ ਅਤੇ ਮਹੱਤਵ ਦੇ ਗਵਾਹ ਹਨ ਪ੍ਰੰਤੂ ਇਸ ਦਾ ਇਤਿਹਾਸ ਗੁਮਨਾਮੀ ਦੇ ਹਨੇਰੇ ਵਿੱਚ ਗੁੰਮ ਗਿਆ ਹੈ। ਇਸ ਦਾ ਪੁਰਾਤਨ ਨਾਮ ਪੁਸ਼ਪਾ ਜਾਂ ਪੋਪਾਨਗਰ ਜਾਂ ਪੁਸ਼ਪਾਵਤੀ ਭਾਵ ਫੁੱਲਾਂ ਦਾ ਸ਼ਹਿਰ ਸੀ ਅਤੇ ਇਹ ਇਸ ਵਿੱਚ ਸਥਿਤ ਕਈ ਬਗੀਚਿਆਂ ਵਿੱਚ ਲਗੇ ਚਮੇਲੀ ਦੇ ਫੁੱਲਾਂ ਦੀ ਮਹਿਕ ਕਾਰਣ ਜਾਣਿਆ ਜਾਂਦਾ ਸੀ। ਇਹ ਸਥਾਨ ਇਥੋ ਦੇ ਸੰਗੀਤਕਾਰਾਂ ਕਾਰਣ ਵੀ ਜਾਣਿਆ ਜਾਂਦਾ ਸੀ। ਕਿਹਾ ਜਾਂਦਾ ਹੈ ਕਿ ਅਕਬਰ ਦੇ ਰਾਜ ਦੌਰਾਨ ਬੰਨੋ ਨਾਮ ਦੀ ਇੱਕ ਛਿੰਬਨ ਧੋਬਣ ਉਸ ਸਮੇਂ ਦੀ ਇੱਕ ਮਹਾਨ ਸੰਗੀਤਕਾਰ ਸੀ।

ਬਾਦਸ਼ਾਹ ਅਕਬਰ ਦੇ ਰਾਜ ਦੌਰਾਨ ਬਨੂੜ ਸਰਹੰਦ ਦੀ ਸਰਕਾਰ ਦਾ ਮਹਿਲ ਬਣਿਆ ਅਤੇ ਅਠਾਰਵੀਂ ਸਦੀ ਦੇ ਆਰੰਭ ਤੱਕ ਬਰਕਰਾਰ ਰਿਹਾ। ਮਲਿਕ ਸੁਲੇਮਾਨ ਦੇ ਮਕਬਰੇ ਤੋਂ ਇਲਾਵਾ ਬਨੂੜ ਦੇ ਨਾਲ ਲਗਦੇ ਇਲਾਕਿਆਂ ਵਿੱਚ ਪੁਰਾਣੇ ਸ਼ਾਹੀ ਕਿਲ੍ਹੇ ਦੇ ਖੰਡਰ ਵੀ ਮਿਲਦੇ ਹਨ ਜਿਸਨੂੰ ਜੂਲਮਗੜ੍ਹ ਅਰਥਾਤ ਜ਼ੁਲਮ ਕੇਂਦਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਅਤੇ ਇੱਕ ਹੋਰ ਕਿਲ੍ਹੇ ਦੇ ਸਬੂਤ ਮਿਲਦੇ ਹਨ ਜਿਸ ਦਾ ਨਾਂ ਬੰਦਾ ਅਲੀ ਬੇਗ ਸੀ ਅਤੇ ਇਹ ਇਸ ਤੋਂ ਕਾਫ਼ੀ ਦੇਰ ਬਾਅਦ ਹੌਂਦ ਵਿੱਚ ਆਇਆ।

ਸਮਾਣਾ

ਪਟਿਆਲਾ ਦੇ ਦੱਖਣ-ਪੱਛਮ ਵੱਲ 17 ਮੀਲ ਦੀ ਦੂਰੀ. ਤੇ ਸਥਿਤ ਤੇ ਇੱਕ ਪ੍ਰਾਚੀਨ ਸਥਾਨ ਹੈ। ਇਸ ਦਾ ਇਤਿਹਾਸ ਰਾਜਾ ਜੈਪਾਲ ਤੱਕ ਜਾਂਦਾ ਹੈ। ਜੋ ਬਠਿੰਡਾ, ਸਮਾਣਾ ਦੇ ਨਾਲ ਲਗਦੇ ਇਲਾਕਿਆਂ ਉਤੇ ਰਾਜ ਕਰਨ ਵਾਲੇ ਹੋਰ ਸ਼ਾਸਕਾਂ ਵਿੱਚ ਸ਼ਾਮਿਲ ਸੀ। ਅਜਮੇਰ ਅਤੇ ਦਿੱਲੀ ਜਿੱਤਣ ਉਪਰੰਤ ਇਹ ਸ਼ਾਹਬ-ਉਦ-ਦੀਨ ਮੁਹੰਮਦ ਗੌਰੀ ਦੇ ਅਧੀਨ ਆ ਗਿਆ ਅਤੇ 1192 ਵਿੱਚ ਘੜਾਮ ਅਤੇ ਸੁਨਾਮ ਦੇ ਇਲਾਕਿਆ ਦੇ ਨਾਲ ਇਸ ਨੂੰ ਕੁਤਬਦੀਨ ਐਬਕ ਦੇ ਹਵਾਲੇ ਕਰ ਦਿੱਤਾ ਗਿਆ। ਮੁਗ਼ਲਾ ਦੇ ਕਾਲ ਵਿੱਚ ਸਰਹੰਦ ਦੀ ਵੱਧਦੀ ਮਹਤੱਤਾ ਕਾਰਨ ਸਮਾਣੇ ਨੂੰ ਕੁਝ ਝਟਕਾ ਲੱਗਾ। ਹਾਲਾਂਕਿ ਸਮਾਣੇ ਨੂੰ ਮੁਗ਼ਲ ਕਾਲ ਦੌਰਾਨ ਸੰਤਾਂ ਅਤੇ ਵਿਦਵਾਨਾਂ ਦਾ ਸਥਾਨ ਕਿਹਾ ਜਾਂਦਾ ਸੀ। ਪਰ ਇਹ ਦਿੱਲੀ ਅਤੇ ਸਰਹੰਦ ਦੇ ਬਦਨਾਮ ਪੇਸ਼ੇਵਰਾਨਾ ਕਾਤਲਾ ਲਈ ਵੀ ਮਸ਼ਹੂਰ ਸੀ। 1675 ਵਿੱਚ ਗੁਰੂ ਤੇਗ਼ ਬਹਾਦੁਰ ਜੀ ਦੀ ਦਿੱਲੀ ਵਿਖੇ ਸ਼ਹੀਦੀ ਸਮੇਂ ਮੌਜੂਦ ਜਲਾਦ ਸਯਦ ਜਲਾਉਦੀਨ ਸਮਾਣੇ ਦਾ ਹੀ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਛੌਟੇ ਸ਼ਹਿਬਜਾਦਿਆਂ ਨੂੰ ਬੇਰਹਿਮੀ ਨਾਲ ਕਤਲ ਕਰਨ ਵਾਲੇ ਬੇਗ ਭਰਾ ਵੀ ਸਮਾਣੇ ਦੇ ਹੀ ਸਨ। ਇਸੇ ਲਈ ਨਫਰਤ ਯੋਗ ਇਹ ਸ਼ਹਿਰ ਬੰਦਾ ਬਹਾਦੁਰ ਵਲੋਂ ਤਬਾਹ ਕਰੇ ਜਾਣ ਵਾਲੇ ਪਹਿਲੇ ਸਥਾਨਾਂ ਵਿਚੋਂ ਇੱਕ ਸੀ। ਸਿੱਖਾਂ ਦੀ ਵੱਧਦੀ ਤਾਕਤ ਦੇ ਮੁਕਾਬਲੇ ਮੁਗ਼ਲ ਹਾਲੇ ਵੀ ਕਾਫੀ ਤਾਕਤਵਰ ਸਨ ਅਤੇ ਸੰਨ 1710 ਦੇ ਅੰਤ ਵਿੱਚ ਉਨ੍ਹਾਂ ਨੂੰ ਇਸ ਸ਼ਹਿਰ ਨੂੰ ਛੱਡਣਾ ਪਿਆ। ਪਟਿਆਲਾ ਦੇ ਰਾਜਘਰਾਣੇ ਪਰਿਵਾਰ ਦੇ ਸੰਸਥਾਪਕ ਬਾਬਾ ਆਲਾ ਸਿੰਘ ਜੀ ਨੇ ਸੰਨ 1742 ਵਿੱਚ ਇਸ ਤੇ ਮੁੜ ਕਬਜ਼ਾ ਕਰ ਲਿਆ ਅਤੇ ਇਸ ਨੂੰ ਅਹਿਮਦ ਸ਼ਾਹ ਦੁਰਾਨੀ ਦੇ ਇਲਾਕਿਆਂ ਦੇ ਇੱਕ ਹਿਸੇ ਵਜੋਂ ਪਹਿਚਾਣ ਦਿੱਤੀ।

ਸਨੌਰ

ਇਹ ਕਸਬਾ ਸ਼ਹਿਰ ਪਟਿਆਲਾ ਦੇ ਦੱਖਣ-ਪੂਰਬ ਵੱਲ ਚਾਰ ਮੀਲ ਦੇ ਫ਼ਾਸਲੇ ਤੇ ਸਥਿਤ ਹੈ। ਇਹ ਕਸਬਾ ਵੀ ਪ੍ਰਾਚੀਨ ਹੈ। ਬਾਬਰ ਦੇ ਕਾਲ ਵਿੱਚ ਮਲਿਕ ਬਾਹਾ-ਉਦ-ਦੀਨ ਖੋਖਰ ਇਸ ਘਰਾਣੇ ਦਾ ਮੁੱਖੀ ਬਣਿਆ ਚੌਰਾਸੀ ਪਿੰਡਾਂ ਵਾਲਾ ਹੋਣ ਕਰਕੇ ਚੌਰਾਸੀ ਕਿਹਾ ਜਾਂਦਾ ਸੀ।  1748 ਵਿੱਚ ਇਹ ਬਾਬਾ ਆਲਾ ਸਿੰਘ ਦੇ ਕਬਜ਼ੇ ਅਧੀਨ ਆ ਗਿਆ।

ਘੜ੍ਹਾਮ (ਕੁਹਰਾਮ ਜਾਂ ਕਹਰਾਮ.)

ਰਾਜਪੁਰਾ ਦੇ 30° 7′ ਅਤੇ 76° 33′ ਪੂਰਬ (ਥੋੜਾ ਜਿਹਾ ਪੱਛਮ ਵੱਲ ਨੂੰ) 29 ਮੀਲ ਦੇ ਫ਼ਾਸਲੇ ਤੇ ਸਥਿਤ ਅਤੇ ਪਟਿਆਲਾ ਦੇ 6 ਮੀਲ ਦੱਖਣ (ਥੋੜਾ ਜਿਹਾ ਪੂਰਬ) ਵਿਖੇ ਸਥਿਤ ਘੜ੍ਰਾਮ (ਰਾਮਗੜ੍ਹ) ਇੱਕ ਬਹੁਤ ਹੀ ਪ੍ਰਾਚੀਨ ਸਥਾਨ ਹੈ। ਇੱਕ ਬਹੁਤ ਹੀ ਪੁਰਾਣੀ ਰਵਾਇਤ ਦੇ ਅਨੁਸਾਰ ਇਸ ਦਾ ਇਤਿਹਾਸ ਰਾਮਾਇਣ ਤੱਕ ਜਾਂਦਾ ਹੈ ਅਤੇ ਇਸ ਸਥਾਨ ਨੂੰ ਸ਼੍ਰੀ ਰਾਮ ਚੰਦਰ ਜੀ ਦਾ ਨਾਨਕਾ ਮੰਨਿਆ ਜਾਂਦਾ ਹੈ। ਇਥੇ ਮੌਜੂਦ ਪੁਰਾਣੇ ਖੰਡਰ ਇਸ ਦੇ ਪ੍ਰਚੀਨ ਹੋਣ ਦਾ ਸਬੂਤ ਹਨ। ਹਾਲਾਂਕਿ ਇਸ ਦਾ ਆਰਭਿੰਕ ਇਤਿਹਾਸ ਬਹੁਤ ਪਹਿਲਾਂ ਖਤਮ ਹੋ ਚੁਕਿਆ ਹੈ। ਰਾਜਪੂਤ ਰਾਜਿਆਂ ਦੇ ਸਮੇਂ ਦੌਰਾਨ ਘੜ੍ਹਾਮ (ਫ਼ਾਰਸੀ ਲੇਖਕਾਂ ਦਾ ਕੁਹਰਮ) ਇੱਕ ਮਹੱਤਵਪੂਰਨ ਕਸਬਾ ਸੀ ਇਸ ਦੀ ਸੁਰੱਖਿਆ ਵਾਸਤੇ ਇੱਕ ਮਜ਼ਬੂਤ ਕਿਲ੍ਹਾ ਬਣਿਆ ਹੋਇਆ ਸੀ।

17ਵੀਂ ਸਦੀ ਦੇ ਮੱਧ ਵਿੱਚ ਇੱਕ ਬਿਸਵੇਦਾਰ ਮਾਲਕ ਵਜੋਂ ਮਲੀ ਖਾਨ ਨੇ ਘੜ੍ਹਾਮ ਉਤੇ ਕਬਜ੍ਹਾ ਕਰ ਲਿਆ। ਉਹ ਇੱਕ ਅਤਿਆਚਾਰੀ ਸੀ ਅਤੇ ਉਗਰਾਹੀਆਂ ਲਈ ਬਦਨਾਮ ਸੀ। ਪਟਿਆਲੇ ਦੇ ਬਾਬਾ ਆਲਾ ਸਿੰਘ ਹੁਣ ਸ਼ਿਖਰ ਤੇ ਪਹੁੰਚ ਚੁੱਕੇ ਸਨ। ਉਹ ਇੱਕ ਬਹਾਦੁਰ ਯੋਧਾ ਅਤੇ ਵਧੀਆਂ ਸ਼ਾਸ਼ਕ ਸਨ ਅਤੇ ਗਰੀਬ ਲੋਕ ਉਨ੍ਹਾਂ ਵੱਲ ਮੱਦਦ ਅਤੇ ਰਾਹਤ ਲਈ ਦੇਖਿਆ ਕਰਦੇ ਸਨ।ਘੜਾਮ ਦੇ ਲੋਕਾਂ ਨੇ ਪਟਿਆਲਾ ਵਿਖੇ ਆ ਕੇ ਉਸ ਦੀ ਸਿਆਣੀ ਪਤਨੀ ਮਾਈ ਫਤੋ ਕੋਲ ਛੁਟਕਾਰੇ ਲਈ ਬੇਨਤੀ ਕੀਤੀ ਜਿਸ ਕਰਕੇ ਮਲੀ ਖਾਨ ਨੂੰ ਘੜਾਮ ਤੋਂ ਭਜਾ ਦਿੱਤਾ ਗਿਆ ਅਤੇ ਇਸ ਨੂੰ ਪਟਿਆਲਾ ਦੇ ਸਿੱਧੇ ਨਿਯੰਤ੍ਰਣ ਅਧੀਨ ਲੈ ਲਿਆ ਗਿਆ। ਪਟਿਆਲਾ ਦੇ ਮਹਾਰਾਜਾ ਕਰਮ ਸਿਘ ਨੇ ਇਥੇ ਇਕ ਕਿਲ੍ਹਾ ਬਣਾਇਆ ਤੇ ਇਸ ਦਾ ਨਾਮ ਰਾਮਗੜ੍ਹ ਰੱਖਿਆ ਜੋ ਕਿ ਪ੍ਰਤੱਖ ਰੂਪ ਵਿਚ ਰਮਾਇਣ ਦੇ ਸ਼੍ਰੀ ਰਾਮ ਦੀ ਯਾਦ ਨੂੰ ਸੰਬੋਧਿਤ ਸੀ।