Close

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਮੁੱਖ ਦਫਤਰ, ਪਟਿਆਲਾ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪਾਣੀ ਦੀ ਸੰਭਾਲ ਲਈ ਜਲ ( ਪ੍ਰਦੂਸ਼ਣ ਦੀ ਰੋਕਥਾਮ ਅਤੇ ਕੰਟਰੋਲ) ਐਕਟ 1974 ਦੇ ਬਣਨ ਤੋਂ ਬਾਅਦ ਸਾਲ 1975 ਵਿੱਚ ਪੰਜਾਬ ਸਰਕਾਰ ਦੀ ਅਧਿਸੂਚਨਾ ਨੰ: 6186-ਬੀ.ਆਰ2(4)/75/24146 ਮਿਤੀ 30-07-1975 ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਥਾਪਨਾ ਕੀਤੀ ਗਈ ਸੀ। ਇਸ ਤੋ ਬਾਅਦ ਪੰਜਾਬ ਰਾਜ ਵਿੱਚ ਹੋਰ ਵਾਤਾਵਰਣਿਕ ਕਾਨੂੰਨਾਂ ਦੀ ਜ਼ਿੰਮੇਵਾਰੀ ਅਤੇ ਅਜਿਹੇ ਕਾਨੂੰਨਾਂ ਵਿੱਚ ਉਪਬੰਧ ਕੀਤੇ ਜਾਣ ਦੀ ਜ਼ਿੰਮੇਵਾਰੀ ਵੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸੌਂਪ ਦਿੱਤੀ ਗਈ ਸੀ।

ਵਾਤਾਵਰਣਿਕ ਕਾਨੂੰਨਾਂ ਨੂੰ ਲਾਗੂ ਕੀਤੇ ਜਾਣ ਦੀ ਜਿੰਮੇਵਾਰੀ ਵੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਹੈ।

ਬੋਰਡ ਦੇ ਉਦੇਸ਼:

  • ਤਰਲ ਰਿਸਾਵ ਦੇ ਨਾਲ ਨਾਲ ਗੈਸਾਂ ਦੀ ਨਿਕਾਸੀ ਲਈ ਤਕਨੀਕੀ-ਆਰਥਿਕ ਸੰਭਾਵਨਾ ਦੇ ਨਾਲ ਸਰੋਤ ਉੱਤੇ ਪ੍ਰਦੂਸ਼ਣ ਨੂੰ ਕੰਟ੍ਰੋਲ ਕਰਨਾ।
  • ਇਹ ਯਕੀਨੀ ਬਣਾਉਣਾ ਕਿ ਸ਼ਹਿਰ ਦੇ ਗੰਦੇ ਸੀਵਰੇਜ ਦੇ ਪਾਣੀ ਨਾਲ ਕੁਦਰਤੀ ਜਲ ਸਰੋਤ ਗੰਦੇ ਨਾ ਹੋਣ।
  • ਸੀਵਰੇਜ ਅਤੇ ਲੈਂਡ ਰਿਸਾਵਾਂ ਦੀ ਵੱਧ ਤੋ ਵੱਧ ਪੁਨਰਵਰਤੋਂ/ਰੀਸਾਈਕਲਿੰਗ ਅਤੇ ਸ਼ੁਧ ਕੀਤੇ ਗਏ ਪਾਣੀ ਨੂੰ  ਸਿੰਚਾਈ ਅਤੇ ਉਦਯੋਗਿਕ ਮੰਤਵ ਲਈ ਵਰਤਣਾ।
  • ਜਿੱਥੇ ਕਿਤੇ ਜ਼ਰੂਰੀ ਹੋਵੇ ਨਵੇ ਉਦਯੋਗਾਂ ਨੂੰ ਸਹੀ ਸਥਾਨਾਂ ਤੇ ਸਥਾਪਿਤ ਕਰਕੇ ਅਤੇ ਉਦਯੋਗਾਂ ਦੇ ਸਥਾਨ ਬਦਲ ਕੇ ਪ੍ਰਦੂਸ਼ਣ ਕੰਟ੍ਰੋਲ ਦੀ ਲੋੜਾਂ ਨੂੰ ਘੱਟ ਕਰਨਾ।
  • ਇਸ ਦੇ ਕਾਰਜਾਂ ਦਾ ਉਦੇਸ਼ ਪਾਣੀ ਅਤੇ ਹਵਾ ਪ੍ਰਦੂਸ਼ਣ ਨੂੰ ਅਸਰਦਾਰ ਢੰਗ ਨਾਲ ਕੰਟਰੋਲ ਕਰਨਾ ਹੈ ਅਤੇ ਵੱਖ ਵੱਖ ਪ੍ਰਕਾਰ ਦੀ ਵਰਤੋਂ ਹਿੱਤ ਪਾਣੀ ਦੀ ਗੁਣਵਤਾ ਅਤੇ ਹਵਾ ਨੂੰ ਪੁਨਰਬਹਾਲ ਕਰਨਾ ਹੈ।

ਪਟਿਆਲਾ

ਵਧੇਰੇ ਜਾਣਕਾਰੀ ਲਈ ਤੁਸੀਂ ਉਨਾਂ ਦੀ ਵੈਬਸਾਈਟ ਤੇ ਜਾ ਸਕਦੇ ਹੋ: http://www.ppcb.gov.in.