ਪੰਜਾਬ ਰਾਜ ਬਿਜਲੀ ਬੋਰਡ (ਪੀਐਸਈਬੀ)
ਪੰਜਾਬ ਰਾਜ ਬਿਜਲੀ ਬੋਰਡ ਇਕ ਵਿਧਾਨਕ ਅਦਾਰਾ ਹੈ ਜਿਸ ਦੀ ਸਥਾਪਨਾ ਬਿਜਲੀ ਸਪਲਾਈ ਐਕਟ, 1948 ਦੇ ਅਧੀਨ 1.2.1959 ਨੂੰ ਹੋਈ ਸੀ। ਇਸ ਤੋਂ ਬਾਅਦ ਪੰਜਾਬ ਪੁਨਰ ਸੰਗਠਨ ਐਕਟ 1966 ਅਧੀਨ ਮਿਤੀ 1 ਮਈ, 1967 ਨੂੰ ਸਾਬਕਾ ਪੰਜਾਬ ਰਾਜ ਅਧੀਨ ਇਸ ਦਾ ਪੁਨਰ ਸੰਗਠਨ ਕੀਤਾ ਗਿਆ।
ਅਧਿਸੂਚਨਾ ਨੰ. 1/9/08 -ਈਵੀ (ਪੀਆਰ) 196, ਮਿਤੀ 16-4-2010 ਅਧੀਨ ਪੰਜਾਬ ਸਰਕਾਰ ਨੇ ਪੰਜਾਬ ਰਾਜ ਬਿਜਲੀ ਬੋਰਡ ਨੂੰ ਦੋ ਕੰਪਨੀਆਂ ਵਿਚ ਵੰਡ ਦਿੱਤਾ।
- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. (ਪਾਵਰਕਾਮ)
- ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮ. (ਟ੍ਰਾਂਸਕੋ)
ਹੋਰ ਵਧੇਰੇ ਜਾਣਕਾਰੀ ਲਈ, ਤੁਸੀਂ ਸਾਡੀ ਵੈਬਸਾਈਟ:- http://www.pspcl.in/ ਤੇ ਸੰਪਰਕ ਕਰੋ
ਹੋਰ ਵਧੇਰੇ ਜਾਣਕਾਰੀ ਲਈ, ਤੁਸੀਂ ਸਾਡੀ ਵੈਬਸਾਈਟ:- http://www.pstcl.org/ ਤੇ ਸੰਪਰਕ ਕਰੋ