ਪਟਿਆਲਾ ਪੋੋਸਟਲ ਡਵੀਜ਼ਨ
ਪਟਿਆਲਾ ਡਾਕ ਵਿਭਾਗ ਦੀ ਇਕ ਸੰਖੇਪ ਜਾਣਕਾਰੀ
ਪਟਿਆਲਾ ਪੋਸਟਲ ਡਵੀਜ਼ਨ ਪੰਜਾਬ ਦੀਆਂ ਪ੍ਰਸਿੱਧ ਡਵੀਜ਼ਨਾਂ ਵਿੱਚੋਂ ਇੱਕ ਹੈ ਜਿਸ ਵਿੱਚ 2 ਅਤੇ 51 ਉਪ ਦਫ਼ਤਰਾਂ ਸਮੇਤ 33 ਡਲਿਵਰੀ ਉਪ ਦਫ਼ਤਰ ਮੌਜੂਦ ਹਨ। ਹੇਠਲੇ ਪੱਧਰ ਤੇ 220 ਸ਼ਾਖਾ ਦਫ਼ਤਰਾਂ ਵਾਲਾ ਇਸ ਦਾ ਵੱਡਾ ਤਾਣਾ ਬਾਣਾ ਹੈ।
- ਪਟਿਆਲਾ ਡਵੀਜ਼ਨ ਨੂੰ ਤਿੰਨ ਉਪ ਡਵੀਜ਼ਨਾਂ ਅਰਥਾਤ ਸਬ ਡਿਵੀਜ਼ਨ (ਰਾਜਪੁਰਾ), ਸਬ ਡਵੀਜ਼ਨ(ਪੱਛਮੀ) ਅਤੇ ਸਬ ਡਵੀਜ਼ਨ(ਪੂਰਬੀ) ਵਿੱਚ ਵੰਡਿਆ ਹੋਇਆ ਹੈ।
- ਪਟਿਆਲਾ ਪੋਸਟਲ ਡਵੀਜ਼ਨ ਮੁੱਖ ਰੂਪ ਵਿਚ ਦੋ ਜ਼ਿਲਿਆਂ ਅਰਥਾਤ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਨੂੰ ਕਵਰ ਕਰਦੀ ਹੈ।
- ਇਸ ਦੇ ਅਧੀਨ ਪੋਸਟਲ ਪਾਸਪੋਰਟ ਸੇਵਾ ਕੇਂਦਰ ਵੀ ਕਾਰਜ ਕਰ ਰਿਹਾ ਹੈ।
- ਪੰਜ ਪਹੁੰਚਯੋਗ ਨੁਕਤਿਆਂ ਸਹਿਤ ਇੰਡੀਆ ਪੋਸਟ ਪੇਮੈਂਟ ਬੈਂਕ ਦੀਆਂ ਦੋ ਸ਼ਾਖਾਵਾਂ ਕਾਰਜ ਕਰ ਰਹੀਆਂ ਹਨ।
- ਇਹ ਨਾ ਕੇਵਲ ਆਪਣੀਆਂ ਬੁਨਿਆਦੀ ਸੇਵਾਵਾਂ ਅਰਥਾਤ ਸਪੀਡ ਪੋਸਟ, ਰਜਿਸਟਰਡ ਪੋਸਟ ਜਾਂ ਪਾਰਸਲ ਰਾਹੀਂ ਲੋਕਾਂ ਦੀ ਸੇਵਾ ਕਰਦਾ ਹੈ ਬਲਕਿ ਵੱਡੇ ਪੱਧਰ ਤੇ ਗ੍ਰਾਹਕਾਂ ਦੀ ਬੀ ਐਨ
- ਪੀ ਐਲ ਸੇਵਾ, ਬਿਜਨਸ ਪੋਸਟ ਸੇਵਾ ਅਤੇ ਬਹੁਤ ਸਾਰੇ ਹੋਰ ਢੰਗਾਂ ਨਾਲ ਸੇਵਾ ਕਰਦਾ ਹੈ। ਉਚਿਤ ਰੂਪ ਵਿਚ ਵੱਧ ਤੋਂ ਵੱਧ ਸਰਕਾਰੀ ਦਫ਼ਤਰ ਜਿਵੇਂ ਕਿ ਇਨਕਮ ਟੈਕਸ ਦਫ਼ਤਰ, ਜੀ ਐਸ ਟੀ ਕਮਿਸ਼ਨਰ ਦਫ਼ਤਰ, ਪੰਜਾਬੀ ਯੂਨੀਵਰਸਿਟੀ, ਬੀ ਐਸ ਐਨ ਐਲ, ਸਟੇਟ ਬੈਂਕ ਆਫ ਇੰਡੀਆ ਜ਼ੋਨਲ ਦਫ਼ਤਰ ਅਤੇ ਹੋਰ ਬਹੁਤ ਸਾਰੀਆਂ ਇਸ ਦੀਆਂ ਸ਼ਾਖਾਵਾਂ, ਐਲ ਆਈ ਸੀ ਇੰਡੀਆ, ਪੀ ਐਸ ਪੀ ਸੀ ਐਲ ਮੁੱਖ ਦਫ਼ਤਰ ਪਟਿਆਲਾ ਆਦਿ ਪੋਸਟਲ ਵਿਭਾਗ ਦੀਆਂ ਬਹੁਤ ਸਾਰੀਆਂ ਸੇਵਾਵਾਂ ਦਾ ਲਾਭ ਉਠਾ ਰਹੇ ਹਨ।
- ਬੁਹਤ ਸਾਰੀਆਂ ਪ੍ਰਾਈਵੇਟ ਫਰਮਾਂ ਜਿਵੇਂ ਕਿ ਟੈਨਰਿੰਗਜ ਸਪੋਰਟਸ, ਸਟਾਰ ਹੈਲਥ ਇੰਸੋਰੈਂਸ ਸਰਵਸਿਜ਼, ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ, ਨੈਸ਼ਨਲ ਨਰਸਰੀ, ਪਲਾਂਟਸਮੈਨ ਸੀਡਜ, ਬਾਇਓ ਕਾਰਵਸ ਆਦਿ ਪਟਿਆਲਾ ਪੋਸਟਲ ਡਵੀਜ਼ਨ ਦੁਆਰਾ ਬੀ ਐਨ ਪੀ ਐਲ ਸੇਵਾ ਦਾ ਲਾਭ ਉਠਾ ਰਹੇ ਹਨ।
- ਪਟਿਆਲਾ ਪੋਸਟਲ ਡਵੀਜ਼ਨ ਆਧਾਰ ਕਾਰਡ ਦੀਆਂ ਨਵੀਆਂ ਐਨਰੋਲਮੈਂਟਸ ਵੀ ਕਰਦੀ ਹੈ ਅਤੇ ਯੂ ਆਈ ਡੀ ਏ ਆਈ ਦੇ ਪ੍ਰਮਾਣੀਕਰਣ ਸਹਿਤ ਪੁਰਾਣੇ ਆਧਾਰ ਕਾਰਡਾਂ ਦਾ ਅਪਡੇਸ਼ਨ ਅਤੇ ਸੋਧ ਵੀ ਕਰਦੀ ਹੈ।