ਸਿੱਖਿਆ ਵਿਭਾਗ
ਭੂਮਿਕਾਂ:-
ਪਟਿਆਲਾ ਉੱਤਰੀ ਭਾਰਤ ਦਾ ਸੱਭਿਆਚਾਰਕ ਅਤੇ ਅਕਾਦਮਿਕ ਕੇਂਦਰ ਰਿਹਾ ਹੈ ਪਟਿਆਲਾ ਦੇ ਪੁਰਾਤਨ ਰਾਜੇ ਕਲਾ ਅਤੇ ਸੱਭਿਆਚਾਰ ਦੇ ਵੱਡੇ ਸਰਪ੍ਰਸਤ ਸਨ। ਇਸ ਪ੍ਰਕਾਰ ਮਹਾਰਾਜਿਆਂ ਦੇ ਅਧੀਨ ਪਟਿਆਲਾ ਇੱਕ ਮਹੱਤਵਪੂਰਨ ਵਿੱਦਿਅਕ ਕੇਂਦਰ ਦੇ ਤੌਰ ਤੇ ਵਿਕਸਿਤ ਹੋਇਆ ਇਹ ਦੇਸ਼ ਦਾ ਪਹਿਲਾ ਸ਼ਹਿਰ ਸੀ ਜਿੱਥੇ 1875 ਵਿੱਚ ਮਹਿੰਦਰਾ ਕਾਲਜ ਦੇ ਰੂਪ ਵਿੱਚ ਡਿਗਰੀ ਕਾਲਜ ਸਥਾਪਿਤ ਹੋਇਆ । ਇਸ ਸ਼ਹਿਰ ਵਿੱਚ ਪੰਜਾਬ ਦੀ ਪਹਿਲੀ ਪ੍ਰਿੰਟਿੰਗ ਪ੍ਰੈੱਸ ਅਰਥਾਤ ਮੁਨਸ਼ੀ ਨਵਲ ਕਿਸ਼ੋਰ ਦੀ ਪ੍ਰਸਿੱਧ ਪ੍ਰਿੰਟਿੰਗ ਪ੍ਰੈੱਸ ਸਥਾਪਿਤ ਹੋਈ ਅਤੇ ਪਹਿਲੇ ਪੰਜਾਬੀ ਟਾਈਪਰਾਇਟਰ ਦੇ ਤਿਆਰ ਕਰਤਾ ਵੱਜੋਂ ਵੀ ਇਹ ਸ਼ਹਿਰ ਜਾਣਿਆ ਜਾਂਦਾ ਹੈ।
ਅੱਜ ਪਟਿਆਲਾ ਇੱਕ ਮੁਕੰਮਲ ਯੂਨੀਵਰਸਿਟੀ , ਸਰਕਾਰੀ ਮੈਡੀਕਲ ਕਾਲਜ, ਡੈਂਟਲ ਕਾਲਜ, ਆਯੂਰਵੈਦਿਕ ਕਾਲਜ ਅਤੇ ਇੰਜੀਨਿਅਰਿੰਗ ਕਾਲਜ, ਵਾਲਾ ਮਹੱਤਵਪੂਰਨ ਸ਼ਹਿਰ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਪਟਿਆਲਾ।
ਪਟਿਆਲਾ ਜ਼ਿਲ੍ਹੇ ਵਿੱਚ ਸਕੂਲਾਂ ਦੀ ਗਿਣਤੀ:
ਕ੍ਰਮ ਨੰ: | ਸਕੂਲ ਦੀ ਕਿਸਮ | ਗਿਣਤੀ |
---|---|---|
1 | ਸਰਕਾਰੀ ਐਲੀਮੈਂਟਰੀ ਸਕੂਲ (ਪ੍ਰਾਇਮਰੀ) | 949 |
ਕੁੱਲ ਸਕੂਲ | 949 |
ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਪਟਿਆਲਾ।
ਪਟਿਆਲਾ ਜ਼ਿਲ੍ਹੇ ਵਿੱਚ ਸਕੂਲਾਂ ਦੀ ਗਿਣਤੀ:
ਕ੍ਰਮ ਨੰ: | ਸਕੂਲ ਦੀ ਕਿਸਮ | ਗਿਣਤੀ |
---|---|---|
1 | ਸਰਕਾਰੀ ਸੈਕੰਡਰੀ ਸਕੂਲ | 107 |
2 | ਹਾਈ ਸਕੂਲ | 089 |
3 | ਮਿਡਲ ਸਕੂਲ | 179 |
ਕੁੱਲ ਸਕੂਲ | 375 |
ਸ਼ਹਿਰ ਵਿੱਚਲੀਆਂ ਮਹੱਤਵਪੂਰਨ ਵਿੱਦਿਅਕ ਸੰਸਥਾਵਾਂ ਨਿਮਨ ਅਨੁਸਾਰ :-
ਗੁਰੂ ਗੋਬਿੰਦ ਸਿੰਘ ਭਵਨ ਪੰਜਾਬੀ ਯੂਨੀਵਰਸਿਟੀ:-

ਇਸ ਯੂਨੀਵਰਸਿਟੀ ਦਾ ਉਦਘਾਟਨ 24 ਜੂਨ 1962 ਨੂੰ ਹੋਇਆ ਇਜ਼ਰਾਈਲ ਦੀ ਹਿਬਰਿਊ ਯੂਨੀਵਰਸਿਟੀ ਤੋਂ ਬਾਅਦ ਇਹ ਇਕੱਲੀ ਯੂਨੀਵਰਸਿਟੀ ਹੈ ਜਿਸ ਦਾ ਨਾਂ ਭਾਸ਼ਾ ਦੇ ਨਾ ਤੇ ਰੱਖਿਆ ਗਿਆ। ਅਰੰਭਕ ਤੌਰ ਤੇ ਇਸ ਯੂਨੀਵਰਸਿਟੀ ਨੂੰ ਸੌਂਪਿਆ ਗਿਆ ਕਾਰਜ ਪੰਜਾਬੀ ਅਧਿਐਨ ਦੀ ਤਰੱਕੀ ਕਰਨਾ, ਪੰਜਾਬੀ ਸਾਹਿਤ ਵਿੱਚ ਖੋਜ ਕਰਨੀ ਅਤੇ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਉਪਰਾਲੇ ਕਰਨਾ ਸੀ। ਪੰਜਾਬੀ ਪ੍ਰਤੀ ਆਪਣੀ ਵਚਨਬੱਧਤਾ ਨੂੰ ਪ੍ਰਗਟਾਉਂਦੇ ਹੋਏ ਇਸ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਭਾਗ ਨੇ ਬਹੁਤ ਸਾਰੇ ਗੈਰ ਪੰਜਾਬੀ ਕਲਾਸਿਕਲ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ। ਪੰਜਾਬੀ ਸੱਭਿਆਚਾਰ ਨੁੰ ਵੀ ਇਸ ਯੂਨੀਵਰਸਿਟੀ ਵੱਲੋਂ ਕੀਤੇ ਮਿਹਨਤ ਅਤੇ ਵਿਦਵਤਾ ਭਰੇ ਪ੍ਰੋਜੈਕਟਾਂ ਜਿਵੇਂ ਕਿ ਐਨਸਾਈਕਲੋਪੀਡੀਆ ਆਫ ਸਿੱਖਇਜ਼ਮ ਰਾਹੀਂ ਭਰਪੂਰ ਹੁੰਗਾਰਾ ਮਿਲਿਆ। ਹਿਊਮੈਨਿਟੀ, ਵਿਗਿਆਨ ਕੋਮਲ ਕਲਾਵਾਂ ਅਤੇ ਸਪੇਸ ਫਿਜਿਕਸ ਦੇ ਖੇਤਰ ਵਿੱਚ 55 ਅਧਿਆਪਕ ਅਤੇ ਖੋਜ ਵਿਭਾਗਾਂ ਨਾਲ ਯੂਨੀਵਰਸਿਟੀ ਇੱਕ ਬਹੁਪੱਖੀ, ਬਹੁ ਅਨੁਸ਼ਾਸਨੀ ਵਿੱਦਿਅਕ ਸੰਸਥਾਂ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਈ।

ਇਸ ਯੂਨੀਵਰਸਿਟੀ ਦੇ ਤਿੰਨ ਖੇਤਰੀ ਕੇਂਦਰ ਅਰਥਾਤ ਗੁਰੂ ਕਾਸ਼ੀ ਰਿਜਨਲ ਸੈਂਟਰ ਬਠਿੰਡਾ, ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ, ਅਤੇ ਨਵਾਬ ਸ਼ੇਰ ਮੁਹੰਮਦ ਖਾਨ ਇਸੰਟੀਚਿਊਟ ਆਫ਼ ਐਡਵਾਂਸ ਸਟੱਡੀ ਇਨ ਉਰਦੂ, ਪਰਸ਼ੀਅਨ ਅਤੇ ਅਰਬੀ ਮਲੇਰਕੋਟਲਾ ਵਿਖੇ ਸਥਿਤ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਜੈਤੋ ਵਿਖੇ ਇੱਕ ਵਿਸਥਾਰ ਕੇਂਦਰ ਸਥਾਪਿਤ ਕੀਤਾ ਗਿਆ।
website: wwwpunjabiuniversity.ac.in
ਹੋਰ ਵੇਰਵਿਆਂ ਲਈ ਸੰਪਰਕ : ਰਜਿਸਟਰਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ।
ਥਾਪਰ ਯੂਨੀਵਰਸਿਟੀ ਪਟਿਆਲਾ :-
ਇਹ ਉੱਤਰੀ ਭਾਰਤ ਦੀ ਮੋਢੀ ਇੰਜੀਨੀਅਰਿੰਗ ਸੰਸਥਾ ਹੈ ਜਿਸ ਨੂੰ ਡੀਮਡ ਯੂਨੀਵਰਸਿਟੀ ਵੱਜੋਂ ਉੱਨਤ ਕੀਤਾ ਗਿਆ। ਇਹ ਭਾਰਤੀ ਅਤੇ ਐਨ ਆਰ ਟਾਈ ਵਿਦਿਆਰਥੀਆਂ ਨੂੰ ਵੱਖ ਵੱਖ ਸ਼ਾਖਾਵਾਂ ਵਿੱਚ ਇੰਜੀਨੀਅਰਿੰਗ ਕੋਰਸ ਮੁਹੱਈਆ ਕਰਵਾਉਦੀ ਹੈ।

1956 ਵਿੱਚ ਸਥਾਪਤ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਅਤੇ ਤਕਨਾਲੋਜੀ ਦੀ ਸ਼ੁਰੂਆਤ ਇੰਜੀਨੀਅਰਿੰਗ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਸਿੱਖਿਆ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਕੀਤੀ ਗਈ ਸੀ। ਇਸ ਸੰਸਥਾ ਦਾ ਉਦਯੋਗ ਨਾਲ ਨੇੜਲਾ ਅਦਾਨ ਪ੍ਰਦਾਨ ਅਤੇ ਖੋਜ ਦੇ ਖੇਤਰ ਵਿੱਚ ਵਧੇਰੇ ਜੋਰ ਦਿੱਤਾ ਜਾਂਦਾ ਹੈ। ਇਸ ਸੰਸਥਾ ਨੇ ਇਸ ਦੀ ਹੋਂਦ ਦੇ ਪਿਛਲੇ ਚਾਰ ਦਹਾਕਿਆਂ ਦੌਰਾਨ ਆਕਾਰ ਅਤੇ ਗਤੀਵਿਧੀਆਂ ਵਜੋਂ ਬਹੁਤ ਧੀਮਾ ਵਿਕਾਸ ਕੀਤਾ ਹੈ। 7400 ਤੋਂ ਵਧੇਰੇ ਵਿਦਿਆਰਥੀ ਇਸ ਸੰਸਥਾ ਤੋਂ ਗਰੈਜੂਏਟ ਹੋ ਚੁੱਕੇ ਹਨ ਇਸ ਦੀਆਂ ਪ੍ਰਾਪਤੀਆਂ ਨੂੰ ਵੇਖਦਿਆਂ ਥਾਪਰ ਇੰਸਟੀਚਿਊਟ ਆਫ ਇੰਜੀਨੀਅਰਰਿੰਗ ਅਤੇ ਤਕਨਾਲੋਜੀ ਨੂੰ 1985 ਵਿੱਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋ਼ ਮੁਕੰਮਲ ਅਟਾਨੋਮੀ ਅਤੇ ਡੀਮਡ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ ਸੀ। ਇਸ ਸੰਸਥਾ ਵੱਲੋਂ ਅੰਡਰ ਗਰੈਜੂਏਟ ਪ੍ਰੋਗਰਾਮਾਂ ਅਧੀਨ ਵੱਖ ਵੱਖ ਡਿਗਰੀਆਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਜਿਵੇਂ ਬੈਚਲਰ ਆਫ ਇੰਜੀਨੀਅਰਿੰਗ (ਬੀ.ਈ.) ਡਿਗਰੀ ਅਤੇ ਪੋਸਟ ਗਰੈਜੂਏਟ ਪ੍ਰੋਗਰਾਮ ਜੋ ਕਿ ਮਾਸਟਰ ਆਫ ਇੰਜੀਨੀਅਰਿੰਗ (ਐਮ.ਈ.) ਵੱਲ ਵੱਧਦੇ ਹਨ, ਮਾਸਟਰ ਆਫ ਤਕਨਾਲੋਜੀ (ਐਮ.ਟੈਕ) ਮਾਸਟਰ ਆਫ ਸਾਇੰਸ (ਐਮ.ਐਸ.ਸੀ.), ਮਾਸਟਰ ਆਫ ਕੰਪਿਊਟਰ ਐਪਲੀਕੇਸ਼ਨ (ਐਮ.ਸੀ.ਏ.), ਡਾਕਟਰ ਆਫ ਫਿਲਾਸਫੀ (ਪੀ.ਐਚ.ਡੀ.) ਅਤੇ ਡਾਕਟਰ ਆਫ ਸਾਇੰਸ (ਡੀ.ਐਫ਼.ਸੀ.) ਡਿਗਰੀਆਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਟੀ.ਟੀ.ਟੀ.ਆਈ. ਚੰਡੀਗੜ੍ਹ ਦੀ ਸ਼ਮੂਲੀਅਤ ਨਾਲ ਵੱਖ ਵੱਖ ਅਨੁਸ਼ਾਸਨਾਂ ਵਿੱਚ ਉਦਯੋਗ ਅਧਾਰਿਤ ਪ੍ਰੈਕਟਿਸ ਬੇਸਡ ਮਾਸਟਰ ਡਿਗਰੀ ਪ੍ਰੋਗਰਾਮ ਵੀ ਮੁਹੱਈਆ ਕਰਵਾਏ ਜਾਂਦੇ ਹਨ। ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਤਕਨਾਲੋਜੀ ਦਾ ਕਾਰਪੋਰੇਟ ਖੋਜ ਅਤੇ ਵਿਕਾਸ ਵਿੰਗ ਇੰਜੀਨੀਅਰਿੰਗ ਖੋਜ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਸੰਸਥਾ ਹੈ।
website : www.thapar.edu
ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ, ਪਟਿਆਲਾ:-
ਇਹ ਯੂਨੀਵਰਸਿਟੀ ਬੀ.ਏ. ਐਲ.ਐਲ.ਬੀ. (ਆਨਰਜ਼) ਪੰਜ ਸਾਲਾਂ ਇੰਟੈਗ੍ਰੇਟਿਡ ਕੋਰਸ ਜੋ ਕਿ 10 ਸਮੈਸਟਰਾਂ ਵਿੱਚ ਵੰਡਿਆ ਹੋਇਆ ਹੈ (ਅਰਥਾਤ ਇੱਕ ਅਕਾਦਮਿਕ ਸਾਲ ਵਿੰਚ 2 ਸਮੈਸਟਰ) ਮੁਹੱਈਆ ਕਰਵਾਉਂਦੀ ਹੈ। ਕਾਨੂੰਨੀ ਅਧਿਐਨ ਦੇ ਵਿਸ਼ਿਆਂ ਵਜੋਂ ਅੰਗ੍ਰੇਜੀ ਅਰਥ ਸ਼ਾਸਤਰ, ਇਤਿਹਾਸ, ਰਾਜਨੀਤੀ ਸ਼ਾਸਤਰ ਅਤੇ ਸਮਾਜ ਵਿਗਿਆਨ ਨੂੰ ਸ਼ੋਸ਼ਲ ਸਾਇੰਸ ਵਜੋ ਪੜਾਇਆ ਜਾਂਦਾ ਹੈ। ਬਾਰ ਕਾਂਮਿਲ ਆਫ ਇੰਡੀਆ ਦੀ ਨਵੀ ਸਕੀਮ ਮੁਤਾਬਿਕ ਸੋਸ਼ਲ ਸਾਇੰਸ ਸਬਜੈਕਟਾਂ ਨੁੰ ਮੇਜਰ ਅਤੇ ਮਾਈਨਰ ਸਬਜੈਕਟਾਂ ਵਜੋਂ ਪੇਸ਼ਕਸ਼ ਕੀਤੀ ਜਾਂਦੀ ਹੈ। ਮੌਜੂਦਾ ਸਮੇਂ ਯੂਨੀਵਰਸਿਟੀ ਅਰਥ ਸ਼ਾਸਤਰ, ਰਾਜਨੀਤੀ ਸ਼ਾਸਤਰ, ਅਤੇ ਸਮਾਜ ਵਿਗਿਆਨ ਵਿੱਚ ਮੁੱਖ ਕੋਰਸ ਮੁਹੱਈਆ ਕਰਵਾ ਰਹੀ ਹੈ। ਸਬੰਧਤ ਸਬਜੈਕਟ ਵਿੱਚ ਹਰੇਕ ਸੈਮੀਨਾਰ ਲਈ ਪਾਵਰ ਪੁਆਇੰਟ ਪ੍ਰਸਤੁਤੀਆਂ ਜ਼ਰੂਰੀ ਹਨ। ਯੂਨੀਵਰਸਿਟੀ ਕੋਨ 22000 ਕਿਤਾਬਾਂ, ਰਸਾਲਿਆਂ, ਈ ਰਸਾਲਿਆਂ ਅਤੇ ਪਰੀਓਡੀਕਲ ਦੀ 22000 ਤੋਂ ਵਧੇਰੇ ਦੀ ਗਿਣਤੀ ਵਾਲੀ ਇੱਕ ਵਿਸ਼ਾਲ ਲਾਇਬ੍ਰੇਰੀ, ਯੂਨੀਵਰਸਿਟੀ ਕੋਲ 2 ਐਡਵਾਂਸਡ ਕੰਪਿਊਟਰ ਲੈਬ ਹਨ, ਲੀਜ਼ਡਲਾਇਕ ਦੁਆਰਾ ਇੰਟਰਨੈੱਟ ਸੁਵਿਧਾ ਮੁਹੱਈਆ ਕਰਵਾਈ ਗਈ ਹੈ ਅਤੇ ਸਮੁੱਚੇ ਕੈਂਪਸ ਵਿੱਚ ਵਾਈ ਫਾਈ ਸੁਵਿਧਾ ਉਪਲੱਬਧ ਹੈ। ਵਿਦਿਆਰਥੀਆਂ ਨੂੰ ਉਨ੍ਹਾਂ ਨੂੰ ਆਪਣੇ ਲੈਪਟਾਪ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਯੂਨੀਵਰਸਿਟੀ ਦਾ ਇੱਕ ਆਪਣਾ ਵਧੀਆ, ਮੂਟ ਕੋਰਟ ਹਾਲ, ਕਾਨਫਰੰਸ ਹਾਲ, ਲੈਕਚਰ ਰੂਮ ਅਤੇ ਆਧੁਨਿਕ ਸੁਵਿਧਾਵਾਂ ਅਤੇ ਉਪਕਾਰਣਾਂ ਨਾਲ ਲੈਸ ਕਾਲਜ ਰੂਮ ਹਨ। ਰਾਜੀਵ ਗਾਂਧੀ ਯੂਨੀਵਰਸਿਟੀ ਮੌਜੂਦਾ ਸਮੇਂ ਇਸਦੇ ਮੁੱਖ ਸਦਰ ਮੁਕਾਮ ਮਹਿੰਦਰਾ ਕੋਠੀ ਵਿਖੇ ਸਥਿਤ ਹੈ ਜੋ ਕਿ ਰਿਆਸਤੀ ਪਟਿਆਲਾ ਰਾਜ ਦੀਆਂ ਵਿਰਾਸਤੀ ਇਮਾਰਤਾਂ ਵਿਚੋਂ ਇੱਕ ਹੈ। ਇਸ ਦਾ ਸਥਾਈ ਕੈਂਪਸ ਪਟਿਆਲਾ ਸ਼ਹਿਰ ਤੋਂ ਲੱਗਭਗ 8 ਕਿਲੋਮੀਟਰ ਦੂਰ ਪਟਿਆਲਾ ਭਾਦਸੋ ਸੜਕ ਉੱਪਰ 50 ਏਕੜ ਦੇ ਖੇਤਰ ਵਿੱਚ ਤਿਆਰ ਕੀਤਾ ਜਾ ਰਿਹਾ ਹੈ। ਜਿਵੇਂ ਕਿ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਇੱਕ ਨਵੀਂ ਕੌਮੀ ਲਾਅ ਯੂਨੀਵਰਸਿਟੀ ਹੈ। ਪ੍ਰੰਤੂ ਇਸ ਦੀ ਇਹ ਮਹੱਤਵਪੂਰਨ ਕੋਸ਼ਿਸ ਰਹੀ ਹੈ ਕਿ ਭਾਗੀਦਾਰੀ ਅਤੇ ਸਿਖਲਾਈ ਵਾਲਾ ਉਸਾਰੂ ਅਧਿਆਪਕ ਮਾਹੌਲ ਉਸਾਰਿਆ ਜਾਵੇ। ਯੂਨੀਵਰਸਿਟੀ ਦਾ ਉਦੇਸ਼ ਵਿਦਿਆਰਥੀਆਂ ਨੂੰ ਮੁਕੰਮਲ ਅਕਾਦਮਿਕ ਅਤੇ ਪੇਸ਼ੇਵਰ ਰੁਚੀਆਂ ਵਾਲਾ ਮਾਹੌਲ ਅਤੇ ਕਾਨੂੰਨ ਦੇ ਖੇਤਰ ਵਿੱਚ ਸੰਭਾਵੀ ਅਧਿਐਨਾਂ ਨੂੰ ਕਰਵਾਉਣਾ ਹੈ। ਅਧਿਆਪਨ ਵਿਸ਼ਿਆਂ ਵਿੱਚ ਅੰਦਰੂਨੀ ਅਤੇ ਬਾਹਰੀ ਅਰਥਾਤ ਅਧਿਆਪਨ ਅਤੇ ਸ਼ਮੂਲੀਅਤ ਸਿਖਲਾਈ ਕਰਵਾਈ ਜਾਂਦੀ ਹੈ। ਵਿਦਿਆਰਥੀਆਂ ਨੂੰ ਵਾਸਤਵਿਕ ਜੀਵਨ ਦੀਆਂ ਸਮੱਸਿਆਵਾਂ ਨਾਲ ਸਾਹਮਣਾ ਕਰਨਾ ਅਤੇ ਵਿਖਿਆਤਮਕ ਅਤੇ ਤਰਕਪੂਰਨ ਕੁਸ਼ਲਤਾਵਾਂ ਦਾ ਗਿਆਨ ਦਿੱਤਾ ਜਾਦਾ ਹੈ ਇਸ ਲਈ ਅਧਿਆਪਨ ਸ਼ਡਿਊਲ ਵਿੱਚ ਲੈਕਚਰ ਵਿਚਾਰ ਵਟਾਂਦਰਾ, ਕੇਸ ਅਧਿਐਨ, ਰੋਜਾਨਾ ਸੈਮੀਨਾਰ ਅਤੇ ਪ੍ਰਾਜੈਕਟ ਕਾਰਜਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾ ਸਕੇ । ਯੂਨੀਵਰਸਿਟੀ ਵੱਲੋਂ ਸਮੈਸਟਰ ਪ੍ਰਣਾਲੀ ਦਾ ਅਨੁਸਰਨ ਕੀਤਾ ਜਾਂਦਾ ਹੈ। ਜਿੱਥੇ ਪਹਿਲੇ ਦੋ ਸਾਲਾਂ ਦੌਰਾਨ ਕਾਨੂੰਨ ਦੇ ਨਾਲ ਸਮਾਜਿਕ ਵਿਸ਼ਿਆਂ ਦੇ ਸਬਜੈਕਟ ਵੀ ਪੜ੍ਹਾਏ ਜਾਂਦੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਕਾਨੂੰਨੀ ਸਿੱਖਿਆ ਦੀ ਅੰਤਰ ਅਨੁਸ਼ਾਸਨੀ ਪਹੁੰਚ ਵੱਲ ਲਿਆਂਦਾ ਜਾ ਸਕੇ। ਯੂਨੀਵਰਸਿਟੀ ਦੀ ਇੰਟਰਨਸ਼ਿਪ ਨੂੰ ਦੋ ਪੱਧਰਾਂ ਵਿੱਚ ਵੰਡਿਆ ਗਿਆ ਹੈ। ਅਰੰਭਕ ਅਤੇ ਐਡਵਾਂਸ ਇੰਟਰਨਸ਼ਿਪ ਪ੍ਰੋਗਰਾਮ। ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਦੀ ਵਿਰਾਸਤੀ ਇਮਾਰਤ ਨੂੰ ਅਕਾਦਮਿਕ ਅਤੇ ਪ੍ਰਬੰਧਕੀ ਜ਼ਰੂਰਤਾਂ ਦੀ ਪੂਰਤੀ ਲਈ ਉਚਿਤ ਢੰਗ ਨਾਲ ਸ਼ਿੰਗਾਰਿਆ ਗਿਆ ਹੈ । ਆਹਲਾ ਦਰਜੇ ਦੀਆਂ ਖੇਡ ਸਹੂਲਤਾਂ , ਹੋਸਟਲ, ਟ੍ਰਾਂਸਪੋਰਟ, ਮੈਡੀਕਲ ਅਤੇ ਦੂਸਰੀਆਂ ਸੁਵਿਧਾਵਾਂ ਉਪਲੱਬਧ ਹਨ। ਨਵੇਂ ਕੈਂਪਸ ਦੀ ਵਿਉਂਤਬੰਦੀ ਬਹੁਤ ਹੀ ਸ਼ਾਨਦਾਰ ਭਵਨ ਨਿਰਮਾਣਕ ਕਲਾਂ ਵਜੋਂ ਕੀਤੀ ਗਈ ਹੈ ਅਤੇ ਪਟਿਆਲਾ ਦੇ ਨੇੜੇ ਸਿੱਧੂਵਾਲ ਪਿੰਡ ਵਿੱਚ 50 ਏਕੜ ਦੇ ਹਰੇ-ਭਰੇ ਵਾਤਾਵਰਨ ਵਿੱਚ ਕੌਮੀ ਲਾਅ ਯੂਨੀਵਰਸਿਟੀ ਦਾ ਮਾਡਲ ਕੈਂਪਸ ਤਿਆਰ ਹੋ ਰਿਹਾ ਹੈ। ਅਕਾਦਮਿਕ ਅਤੇ ਖੋਜ ਦੇ ਖੇਤਰ ਵਿੱਚ ਇਸ ਯੂਨੀਵਰਸਿਟੀ ਦੇ ਫੈਕਲਟੀ ਅਤੇ ਵਿਦਿਆਰਥੀਆਂ ਦਾਤ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਪ੍ਰਕਾਸ਼ਨਾ ਵਿੱਚ ਮਹੱਤਵਪੂਰਨ ਯੋਗਦਾਨ ਹੈ। ਯੂਨੀਵਰਸਿਟੀ ਵੱਲੋਂ ਵੱਡੇ ਵੱਡੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ ਹੈ ਜਿਵੇਂ ਲਾਅ ਏਸ਼ੀਆ ਮੂਟ ਕੋਰਟ ਮੁਕਾਬਲਾ, ਕਾਮਨ ਵੈਲਥ ਮੂਟ ਕੋਰਟ ਮੁਕਾਬਲਾ, ਫੈਮਲੀ ਲਾਅ ਸਬੰਧੀ ਕੌਮੀ ਸੈਮੀਨਾਰ ਅਤੇ 24ਵੀਆਂ ਬੀ.ਸੀ.ਆਈ. ਨੈਸ਼ਨਲ ਮੂਟ ਕੋਰਟ ਮੁਕਾਬਲਾ, ਖੇਤਰ ਦੇ ਕਾਨੂੰਨੀ ਅਧਿਆਪਕਾਂ ਅਤੇ ਹਿਊਮੈਨੀਟੇਰੀਅਨ ਲਾਅ ਵਿੱਚ ਟ੍ਰੇਨਿੰਗ ਆਫ ਟ੍ਰੇਨਰ ਪ੍ਰੋਗਰਾਮ ਲਈ ਪ੍ਰਭਾਵਕਾਰੀ ਅਧਿਆਪਕ ਕੁਸ਼ਲਤਾਵਾਂ ਲਈ ਇਸ ਦਿਨੀਂ ਸਿਖਲਾਈ ਵਰਕਸ਼ਾਪ, ਪੰਜਾਬ ਪੁਲਿਸ ਦੇ ਸਟੇਸ਼ਨ ਹਾਊਸ ਅਫ਼ਸਰਾਂ (ਐਸ.ਐਚ.ਓ.) ਲਈ ਪੁਲਿਸ ਅਤੇ ਫੌਜਦਾਰੀ ਨਿਆਂ ਦੀ ਭੁਮਿਕਾ ਸਬੰਧੀ ਪੰਜ ਦਿਨਾਂ ਸਿਖਲਾਈ ਪ੍ਰੋਗਰਾਮ ਅਤੇ ਦੋ ਦਿਨਾਂ ਅੰਤਰ ਰਾਸ਼ਟਰੀ ਬਹੁ ਅਨੁਸ਼ਾਸਨੀ ਕਾਂਗਰਸ ਆਨ ਪੋਲਿਟੀਕਲ ਸਾਇੰਸ ਐਂਡ ਗੁੱਡ ਗਵਰਨੈਂਸ ਯੂਨੀਵਰਸਿਟੀ ਆਉਣ ਵਾਲੇ ਸੈਸਨ ਦੌਰਾਨ ਕੌਮੀ ਪੱਧਰ ਤੇ ਕਰਵਾਏ ਜਾਣ ਵਾਲੇ ਕਾਮਨ ਲਾਅ ਐਡਮਿਸ਼ਨ ਟੈਸਟ (ਸੀ.ਐਲ.ਏ.ਟੀ.) ਕਲੈਟ ਰਾਹੀਂ ਗਰੈਜੂਏਸ਼ਨ ਅਤੇ ਪੋਸਟ ਗਰੈਜੂਏਸ਼ਨ ਦੇ ਨਵੇਂ ਬੈਂਚਾਂ ਦਾ ਦਾਖਲਾ ਕਰਨ ਜਾ ਰਹੀ ਹੈ। ਕਾਨੂੰਨ ਵਿੱਚ ਖੋਜ ਡਿਗਰੀ (ਡੀ.ਐਚ.ਡੀ.) ਅਤੇ ਕਾਨੂੰਨ ਨਾਲ ਸਬੰਧਤ ਸਮਾਜਿਕ ਵਿਗਿਆਨਾਂ ਵਿੱਚ ਪੀ.ਐਚ.ਡੀ. ਲਈ ਰਜਿਸਟ੍ਰੇਸ਼ਨ ਦਾ ਕਾਰਜ ਪ੍ਰਗਤੀ ਅਧੀਨ ਹੈ। ਯੂਨੀਵਰਸਿਟੀ ਵੱਲੋਂ ਸੈਂਟਰ ਫਾਰ ਐਡਵਾਂਸਡ ਸਟੱਡੀ ਇਸ ਕ੍ਰਿਮੀਨਲ ਲਾਅ , ਸੈਂਟਰ ਫਾਰ ਕੰਨਜਿਊਮਰ ਪ੍ਰੋਟੈਕਸ਼ਨ ਲਾਅ ਐਂਡ ਐਡਵੋਕੇਸੀ ਸੈਂਟਰ ਫਾਰ ਐਡਵਾਂਸਡ ਸਟੱਡੀ ਇਨ ਇੰਟਰਨੈਸ਼ਨਲ ਹਿਊਮੈਨੀਟੇਰੀਅਨ ਲਾਅ (ਸੀ.ਏ.ਐਸ.ਐਚ.) ਸਕੂਲ ਆਫ ਐਗਰੀਕਲਚਰ ਲਾਅ ਐਂਡ ਇਕਨਾਮਿਕਸ (ਸੇਲ) ਆਰ ਜੀ ਐਨ.ਯੂ.ਐਲ. ਇੰਸਟੀਚਿਊਟ ਫਾਰ ਕੰਪੈਟੀਟਵ ਇਗਜ਼ਾਮ (ਆਰ.ਆਈ.ਸੀ.ਵੀ.) ਡਾਇਰੈਕਟੋਰੇਟ ਆਫ ਡਿਸਟੈਂਸ ਐਜੂਕੇਸ਼ਨ (ਡੀ.ਓ.ਡੀ.ਟੀ.) ਅਤੇ ਬਿਊਰੋ ਆਫ ਇਨਫਰਮੇਸ਼ਨ ਫਾਰ ਸਟੱਡੀਜ਼ ਅਬਰਾਡ (ਬੀ.ਆਈਐਸ.ਏ.)। ਯੂਨੀਵਰਸਿਟੀ ਵੱਖ ਵੱਖ ਕੌਮੀ ਅਤੇ ਅੰਤਰਰਾਸ਼ਟਰੀ ਪੇਸੇ਼ਵਾਰ ਸੰਗਠਨਾਂ ਦੀ ਮੈਂਬਰ ਹੈ ਅਤੇ ਕੁਝ ਹੋਰ ਸੰਗਠਨਾਂ ਦੀ ਮੈਂਬਰਸ਼ਿਪ ਪ੍ਰਾਪਤ ਕਰਨ ਲਈ ਪ੍ਰਕਿਰਿਆ ਚੱਲ ਰਹੀ ਹੈ। ਇਨ੍ਹਾਂ ਵਿਚੋਂ ਮਹੱਤਵਪੂਰਨ ਹਨ, ਆਲ ਇੰਡੀਆ ਫੈਡਰੇਸ਼ਨ ਆਫ ਟੈਕਸ ਪ੍ਰੈਕਟਿਸ਼ਨਲ, ਏਸ਼ੀਅਨ ਲਾਅ ਇੰਸਟੀਚਿਊਟ (ਏ.ਐਸ.ਐਲ.ਆਈ.) ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ.), ਕਾਮਨਵੈਲਥ ਲੀਗਲ ਐਸੋਸੀਏਸ਼ਨ, ਕੰਜ਼ਿਊਮਰ ਗਾਈਡੈਂਸ ਆਫ ਇੰਡੀਆ, ਡੀ.ਈ.ਐਲ.ਐਨ.ਈ.ਟੀ. (ਡਿਵੈਲਪਮੈਂਟ ਲਾਈਬ੍ਰੇਰੀ ਨੈੱਟਵਰਕ), ਫਾਰਮ ਆਫ਼ ਸਾਊਥ ਏਸ਼ੀਅਨ ਕਲੀਨੀਕਲ ਲਾਅ ਟੀਚਰਜ਼ , ਆਈਏ.ਐਸ.ਐਲ. ਆਈ.ਸੀ. ( ਇੰਡੀਅਨ ਐਸੋਸੀਏਸ਼ਨ ਆਫ ਸਪੈਸ਼ਲ ਲਾਇਬ੍ਰੇਰੀ ਐਂਡ ਇਨਫਰਮੇਸ਼ਨ ਸੈਂਟਰ, ਇੰਡੀਅਨ ਅਕੈਡਮੀ ਆਫ ਸੋਸ਼ਲ ਸਾਇੰਸਿਜ਼ (ਆਈ.ਐਸ.ਐਸ.ਏ.), ਇੰਡੀਅਨ ਕਮਰਸ ਐਸੋਸੀਏਸ਼ਨ, ਇੰਡੀਅਨ ਇਕੋਨੋਮਿਕ ਐਸੋਸੀਏਸ਼ਨ ਇੰਡੀਅਨ ਇੰਸਟੀਚਿਊਟ ਆਫ ਪਬਲਿਕ ਐਡਮਨਿਸਟ੍ਰੇਸ਼ਨ (ਆਈ.ਆਈ.ਪੀ.ਏ.), ਇੰਡੀਅਨ ਲਾਅ ਇੰਸਟੀਚਿਊਟ (ਆਈ.ਐਲ.ਆਈ.), ਇੰਡੀਅਨ ਸੁਸਾਇਟੀ ਆਫ ਇੰਟਰਨੈਸ਼ਨਲ ਲਾਅ (ਆਈ.ਐਸ..ਆਈ.ਐਲ.), ਇੰਡੀਅਨ ਸੁਸਾਇਟੀ ਆਫ ਕ੍ਰਿਮੀਨੋਲਜ਼ੀ, ਇੰਸਟੀਚਿਊਟ ਆਫ ਕਾਂਸਟੀਚਿਊਸ਼ਨਲ ਐਂਡ ਪਾਰਲੀਮੈਂਟਰੀ ਸਟੱਡੀ (ਆਈ.ਸੀ.ਪੀ.ਐਸ.), ਇੰਟਰਨੈਸ਼ਨਲ ਐਸੋਸੀਏਸ਼ਨ ਆਫ ਲਾਅ ਸਕੂਲਜ਼ (ਆਈ.ਏ.ਐਲ.ਐਸ.), ਇੰਟਰਨੈਸ਼ਨਲ ਐਸੋਸੀਏਸ਼ਨ ਆਫ ਲਾਅ ਲਾਇਬ੍ਰੇਰੀ, ਇੰਟਰਨੈਸ਼ਨਲ ਸਟੂਡੈਂਟਸ ਐਸੋਸੀਏਸ਼ਨ, ਲੀਗਲ ਇੰਨਫਰਮੇਸ਼ਨ ਇੰਸਟੀਚਿਊਟ ਆਫ ਇੰਡੀਆ (ਐਲ.ਆਈ.ਆਈ.ਆਫ ਇੰਡੀਆ)। ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਇੱਕ ਐਟੋਨਮਸ ਸੰਸਥਾ ਹੈ ਇਸ ਦੀ ਦੇਖ ਰੇਖ ਇਸ ਦੇ ਆਪਣੇ ਸੰਵਿਧਾਨਕ ਕੌਂਸਲ ਦੁਆਰਾ ਕੀਤੀ ਜਾਂਦੀ ਹੈ।
website: http://rgnul.ac.in
ਸਰਕਾਰੀ ਮੈਡੀਕਲ ਕਾਲਜ ਅਤੇ ਰਜਿੰਦਰਾ ਹਸਪਤਾਲ ਪਟਿਆਲਾ :
ਇੱਕ ਕਾਲਜ ਪੈਪਸੂ ਸਰਕਾਰ ਦੁਆਰਾ ;ਅਕਤੂਬਰ 1953 ਵਿੱਚ ਸ਼ੁਰੂ ਕੀਤਾ ਗਿਆ ਸੀ ਇਸ ਵਿੱਚ ਇੱਕ ਪ੍ਰਬੰਧਕੀ ਬਲਾਕ ਅਤੇ ਬੁਨਿਆਦੀ ਕਲੀਨੀਕਲ ਵਿਭਾਗਾਂ ਵਾਲਾ ਸਵੈ ਨਿਰਭਰ ਬਲਾਕ ਸ਼ਾਮਿਲ ਹੈ। ਰਜਿੰਦਰਾ ਹਸਪਤਾਲ ਪਟਿਆਲਾ 900 ਬਿਸਤਰਿਆਂ ਦੀ ਸਮਰੱਥਾ ਨਾਲ 1954 ਦੇ ਸ਼ੁਰੂਆਤ ਵਿੱਚ ਕਾਲਜ ਨਾਲ ਜੋੜਿਆ ਗਿਆ ਸੀ। ਇਹ ਹਸਪਤਾਲ ਵਿਦਿਆਰਥੀਆਂ ਨੂੰ ਕਲੀਨੀਕਲ ਸਿਖਲਾਈ ਲਈ ਹਰ ਪ੍ਰਕਾਰ ਦੇ ਆਧੁਨਿਕ ਉਪਕਰਨਾਂ ਅਤੇ ਸਾਜ-ਸਮਾਨ ਨਾਲ ਸੁਸ਼ਜਿਤ ਹੈ।
161 ਬਿਸਤਰਿਆਂ ਦੀ ਸਮੱਰਥਾ ਵਾਲਾ ਟੀ.ਬੀ. ਅਤੇ ਚੈਸਟ ਹਸਪਤਾਲ ਅਤੇ ਭਾਦਸੋਂ , ਕੌਲੀ ਅਤੇ ਤ੍ਰਿਪੜੀ ਵਿਖੇ ਮੁੱਢਲੇ ਸਿਹਤ ਕੇਂਦਰ ਅਧਿਆਪਕ ਦੇ ਉਦੇਸ਼ਾਂ ਲਈ ਕਾਲਜ ਨਾਲ ਜੋੜੇ ਗਏ।
ਇਹ ਕਾਲਜ ਭਾਰਤ ਵਿੱਚ ਪ੍ਰਸਿੱਧ ਹੈ ਕਿਉਂਕਿ ਜੀ.ਓ.ਐਮ.ਸੀ.ਓ. ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਟਿਸਟ ਨੂੰ ਐਮ.ਬੀ.ਬੀ.ਐਸ., ਬੀ.ਡੀ.ਐਸ. ਅਤੇ ਹੋਰ ਵੱਖ ਵੱਖ ਕੋਰਸਾਂ ਲਈ ਮਾਨਤਾ ਦਿੱਤੀ। ਇੱਥੇ ਚਾਰ ਹੋਸਟਲ ਹਨ ਦੋ ਲੜਕਿਆਂ ਲਈ ਅਤੇ 2 ਲੜਕੀਆਂ ਲਈ। ਇਸ ਤੋਂ ਇਲਾਵਾ ਰਜਿੰਦਰਾ ਹਸਪਤਾਲ ਵਿੱਚ ਇੱਕ ਹਸਪਤਾਲ ਡਾਕਟਰੀ, ਇਨਟਰਨਜ਼ ਹਾਊਸ ਸਰਜਨਾਂ ਲਈ ਹੈ।
website : http://gomco.org
ਸਰਕਾਰੀ ਮਹਿੰਦਰਾ ਕਾਲਜ ਪਟਿਆਲਾ:
ਇਹ ਕਾਲਜ 1875 ਵਿੱਚ ਮਹਾਰਾਜਾ ਮਹਿੰਦਰ ਸਿੰਘ ਵੱਲੋਂ ਸਥਾਪਿਤ ਕੀਤਾ ਗਿਆ ਸੀ। ਇਸ ਦੀ ਇਮਾਰਤ ਭਵਨ ਨਿਰਮਾਣ ਕਲਾਂ ਦਾ ਮਹੱਤਵਪੂਰਨ ਨਮੂਨਾ ਹੈ। ਇਹ ਦਿੱਲੀ ਅਤੇ ਲਾਹੌਰ ਦੇ ਵਿਚਕਾਰ ਇੱਕੋ-ਇੱਕ ਡਿਗਰੀ ਕਾਲਜ ਸੀ ਅਤੇ ਕਲਕੱਤਾ ਯੂਨੀਵਰਸਿਟੀ ਨਾਲ ਮਾਨਤਾ ਪ੍ਰਾਪਤ ਸੀ। ਇਹ ਸਮੁੱਚੇ ਦੇਸ਼ ਵਿਚੋਂ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਦਾ ਸੀ । ਇਹ ਹਿਊਮੈਨੀਟਿਜ਼ ਅਤੇ ਵਿਗਿਆਨ ਦੇ ਵਿਸ਼ਿਆਂ ਵਿੱਚ ਪਟਿਆਲਾ ਦੀਆਂ ਮੌਢੀ ਸੰਸਥਾਵਾਂ ਵਿਚੋਂ ਇੱਕ ਹੈ।

ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਪਟਿਆਲਾ:
ਇਹ ਉਨ੍ਹਾਂ ਵਿਲੱਖਣ ਕਾਲਜਾਂ ਵਿਚੋਂ ਹੈ ਜੋ ਕਾਮਰਸ ਵਿਸ਼ੇ ਦੇ ਵਿੱਚ ਸਿੱਖਿਆ ਮੁਹੱਈਆ ਕਰਵਾਉਂਦੇ ਹਨ ਇੱਥੇ ਬੀ.ਕਾਮ ਅਤੇ ਐਮ ਕਾਮ ਕੋਰਸ਼ਾਂ ਦੀ ਪੜ੍ਹਾਈ ਕਰਵਾਈ ਜਾਂਦੀ ਹੈ।

ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਪਟਿਆਲਾ:
ਇਹ ਖੇਡ ਸੁਵਿਧਾਵਾਂ ਲਈ ਇੱਥ ਮੋਢੀ ਸੰਸਥਾ ਹੈ ਜੋ ਕਿ ਭਾਰਤ ਸਰਕਾਰ ਦੇ ਮਨੁੱਖੀ ਸ੍ਰੋਤ ਵਿਕਾਸ ਮੰਤਰਾਲੇ ਦੇ ਨਿਯੰਤਰਣ ਅਧੀਨ ਹੈ। ਖਿਡਾਰੀਆਂ ਨੂੰ ਇੱਥੇ ਵਿਸ਼ਵ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕੀਤਾ ਜਾਂਦਾ ਹੈ। ਇੱਥੇ ਬਹੁਤ ਸਾਰੀਆਂ ਖੇਡਾਂ ਲਈ ਵਿਸ਼ਵ ਪੱਧਰ ਦਾ ਖੇਡ ਬੁਨਿਆਦੀ ਢਾਂਚਾ ਉਪਲੱਬਧ ਹੈ।
website:www.nsnis.org
ਮੁਲਤਾਨੀ ਮਲ ਮੋਦੀ ਕਾਲ ਪਟਿਆਲਾ:
ਇਹ ਇੱਕ ਡਿਗਰੀ ਕਾਲਜ ਹੈ ਜੋ ਵਿਦਿਆਰਥੀਆਂ ਨੂੰ ਪੇਸ਼ੇਵਰ ਡਿਗਰੀ ਕੋਰਸ ਮੁਹੱਈਆ ਕਰਵਾਉਂਦਾ ਹੈ।

ਯਾਦਵਿੰਦਰਾ ਪਬਲਿਕ ਸਕੂਲ ਪਟਿਆਲਾ: ਯਾਦਵਿੰਦਰਾ ਪਬਲਿਕ ਸਕੂਲ ਪਟਿਆਲਾ ਇਸ ਰਿਆਸਤੀ ਸ਼ਹਿਰ ਦੀ ਸ਼ਾਨ ਅਤੇ ਵਿਰਾਸਤ ਦਾ ਇੱਕ ਚਿੰਨ੍ਹ ਹੈ। ਇਸ ਸਕੂਲ ਨੇ ਆਪਣੀ ਸਥਾਪਨਾ ਦੇ 50 ਵਰ੍ਹੇ ਪੂਰੇ ਕਰ ਲਏ ਹਨ। ਇਹ ਸਕੂਲ ਲਾਹੌਰ ਦੇ ਐਲੀਸ਼ਨ (ਚੀਫ਼) ਕਾਲਜ ਦੀ ਪ੍ਰੇਰਨਾ ਤੋਂ ਸਥਾਪਿਤ ਕੀਤਾ ਗਿਆ ਸੀ। ਇਹ ਯਾਦਵਿੰਦਰਾ ਖੇਡ ਸਟੇਡੀਅਮ ਵਿੱਚ ਸਥਿਤ ਹੈ ਜੋ ਕ ਮਾਲ ਰੋਡ ਉੱਪਰ ਇੱਕ ਬਹੁਤ ਹੀ ਸੁੰਦਰ ਇਮਾਰਤ ਹੈ। ਇਹ ਪਟਿਆਲਾ ਰੇਲਵੇ ਸਟੇਸ਼ਨ ਅਤੇ ਬੱਸ ਅੱਡੇ ਤੋਂ 3 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਹ ਸਕੂਲ ਲੜਕਿਆਂ ਅਤੇ ਲੜਕੀਆਂ ਦੀ ਸਰਵਪੱਖੀ ਵਿਕਾਸ ਵੱਲ ਉਦੇਸ਼ਿਤ ਹੈ। 10 ਸਾਲਾਂ ਦੀ ਆਮ ਸਿੱਖਿਆ ਤੋਂ ਬਾਅਦ ਇੰਜੀਨੀਅਰਿੰਗ, ਮੈਡੀਕਲ ਅਤੇ ਕਾਮਰਸ ਦੀ ਤਿਆਰੀ ਲਈ ਦੋ ਸਾਲਾਂ ਦੀ ਤਿਆਰੀ ਕਰਵਾਈ ਜਾਂਦੀ ਹੈ ਅਤੇਉੱਚ ਸਿੱਖਿਆ ਸੰਸਥਾਨਾਂ ਵਿਚੋਂ ਇੱਕ ਹੈ। ਇਸ ਸਕੂਲ ਵਿੱਚ ਵਿਸ਼ਾਲ ਖੇਡ ਮੈਦਾਨ , ਵਧੀਆ ਸੁਸਜਿਤ ਲੈਬੋਰੇਟਰੀਆਂ ਅਤੇ ਭਰਮੇ ਸਟਾਕ ਵਾਲੀ ਲਾਇਬ੍ਰੇਰੀ ਮੌਜੂਦ ਹੈ।
website:www.ypspatiala.in
ਸਰਕਾਰੀ ਕਾਲਜ ਆਫ਼ ਫਿਜੀਕਲ ਐਜੂਕੇਸ਼ਨ ਪਟਿਆਲਾ:
ਇਸ ਕਾਲਜ ਵਿੱਚ ਬੀ.ਪੀ.ਐਡ ਅਤੇ ਐਮ.ਪੀ.ਐਡ. ਦੇ ਕੋਰਸ ਚਲਾਏ ਜਾਂਦੇ ਹਨ। ਇਹ ਕਾਲਜ ਨਿਵੇਕਲੇ ਰੂਪ ਵਿੱਚ ਖਿਡਾਰੀਆਂ ਦੇ ਟ੍ਰੇਨਰਾਂ ਦੇ ਹੁਨਰ ਵਿਕਾਸ ਲਈ ਸਮਰਪਿਤ ਹੈ।
ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਪਟਿਆਲਾ:
ਬੀ.ਐਡ./ਐਮ.ਐਡ. ਦੇ ਕਾਲਜਾਂ ਵਿਚੋਂ ਇੱਕ ਮਹੱਤਵਪੂਰਨ ਕਾਲਜ ਹੈ। ਜੋ ਕਿ ਅਧਿਆਪਕਾਂ ਦੀ ਸਿਖਲਾਈ ਅਤੇ ਅਧਿਆਪਨ ਲਈ ਸਮਰਪਿਤ ਹੈ।
ਦੂਸਰੇ ਮਹੱਤਵਪੂਰਨ ਕਾਲਜ
- ਖ਼ਾਲਸਾ ਕਾਲਜ ਪਟਿਆਲਾ।
- ਸਰਕਾਰੀ ਕਾਲਜ ਲੜਕੀਆਂ, ਪਟਿਆਲਾ।
- ਸਰਕਾਰੀ ਆਯੂਰਵੈਦਿਕ ਕਾਲਜ , ਪਟਿਆਲਾ।
- ਸਰਕਾਰੀ ਕਾਲਜ, ਡੇਰਾ ਬੱਸੀ।
- ਸਰਕਾਰੀ ਰਿਪੂਦਮਨ ਕਾਲਜ, ਨਾਭਾ।
- ਪਬਲਿਕ ਕਾਲਜ, ਸਮਾਣਾ ਆਦਿ।