Close

ਪਟਿਆਲਾ ਕਿਵੇਂ ਪਹੁੰਚੀਏ

ਰੇਲ ਰਾਹੀ:

ਨਵੀਂ ਦਿੱਲੀ ਤੋਂ ਨਵੀਂ ਦਿੱਲੀ-ਬਠਿੰਡਾ ਇੰਟਰਸਿਟੀ ਐਕਸਪ੍ਰੈਸ ਲਓ ਜਾਂ ਅੰਬਾਲਾ ਤੱਕ ਸ਼ਤਾਬਦੀ ਐਕਸਪ੍ਰੈਸ ਲਓ ਅਤੇ ਇਥੋਂ ਟੈਕਸੀ ਰਾਹੀਂ ਪਟਿਆਲਾ ਪਹੁੰਚ ਸਕਦੇ ਹੋ।

ਸੜ੍ਹਕ ਰਾਹੀਂ:

ਪਟਿਆਲਾ ਬਹੁਤ ਹੀ ਉੱਤਮ ਕੋਮੀ ਸ਼ਾਹਮਾਰਗ-1 (ਦਿੱਲੀ-ਅਮ੍ਰਿਤਸਰ) ਦੇ ਨਾਲ ਹੀ ਸਥਿਤ ਹੈ ਅਤੇ ਦਿੱਲੀ ਤੋਂ ਲਗਭਗ 250 ਕਿਲੋਮੀਰ ਦੀ ਦੂਰੀ ਤੇ ਸਿਥਤ ਹੈ। ਅੰਬਾਲਾ ਕੈਂਟ ਰਾਹੀਂ ਇਸ ਸਫਰ ਨੂੰ ਤਕਰੀਬਨ 5 ਘੰਟੇ ਲਗਦੇ ਹਨ। ਤੁਸੀਂ ਪਟਿਆਲਾ ਤੋਂ ਚੰਡੀਗੜ੍ਹ (ਐਨ ਐਚ 22 ਤੇ) ਜ਼ੀਰਕਪੁਰ ਅਤੇ ਰਾਜਪੁਰਾ ਰਾਹੀਂ ਵੀ ਜਾ ਸਕਦੇ ਹੋ। ਪੀਆਰਟੀਸੀ ਬੱਸ ਸਟੈਂਡ ਪਟਿਆਲਾ ਦਾ ਪੁੱਛਗਿੱਛ ਨੰਬਰ 0175-2311718 ਹੈ।

ਹਵਾਈ ਜਹਾਜ਼ ਰਾਹੀਂ:

ਪਟਿਆਲਾ ਵਿਖੇ ਕੋਈ ਵੀ ਅੰਤਰਰਾਸ਼ਟਰੀ ਜਾਂ ਘਰੇਲੂ ਹਵਾਈ ਅੱਡਾ ਨਹੀਂ ਹੈ। ਸਭ ਤੋਂ ਨਜ਼ਦੀਕੀ ਅੰਤਰਰਾਸ਼ਟਰੀ ਏਅਰਪੋਰਟ ਦਿੱਲੀ ਅਤੇ ਅਮ੍ਰਿਤਸਰ ਵਿਖੇ ਹਨ। ਦਿੱਲੀ ਵਿਖੇ ਸਥਿਤ ਇੰਦਰਾਗਾਂਧੀ ਇੰਟਰਨੈਸ਼ਨਲ ਏਅਰਪੋਰਟ ਪਟਿਆਲਾ ਤੋਂ ਤਕਰੀਬਨ 250 ਕਿਲੋਮੀਟਰ ਦੂਰ ਹੈ। ਇੰਟਰਨੈਸ਼ਨਲ ਏਅਰਪੋਰਟ, ਅਮ੍ਰਿਤਸਰ ਪਟਿਆਲੇ ਤੋਂ ਲਗਭਗ 235 ਕਿਲੋਮੀਟਰ ਦੇ ਫ਼ਾਸਲੇ ਤੇ ਸਥਿਤ ਹੈ। ਸਭ ਤੋਂ ਨਜ਼ਦੀਕ ਘਰੇਲੂ ਏਅਰਪੋਰਟ ਜੋ ਕਿ ਚੰਡੀਗੜ੍ਹ ਵਿਖੇ ਸਥਿਤ ਹੈ, ਪਟਿਆਲੇ ਤੋਂ ਤਕਰੀਬਨ 70 ਕਿਲੋਮੀਟਰ ਦੂਰ ਹੈ। ਉਡਾਣਾਂ ਦੀ ਸਹੀ ਸਾਰਣੀ ਦੇਖਣ ਲਈ ਇਨ੍ਹਾਂ ਏਅਰਪੋਰਟਾਂ ਜਾਂ ਏਅਰਲਾਈਨ ਦੀ ਅਧਿਕਾਰਤ ਵੈਬਸਾਈਟ ਤੇ ਸੰਪਰਕ ਕਰੋ।