ਪੰਜਾਬ ਲੋਕ ਨਿਰਮਾਣ ਵਿਭਾਗ ਇਮਾਰਤਾਂ ਅਤੇ ਸੜਕਾਂ
ਵਿਭਾਗ ਵਲੋ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ :
ਲੋਕ ਨਿਰਮਾਣ ਵਿਭਾਗ (ਇਮਾਰਤਾਂ ਅਤੇ ਸੜਕਾਂ) ਰਾਜ ਸਰਕਾਰ ਦਾ ਇੱਕ ਪ੍ਰਮੁੱਖ ਅਦਾਰਾ ਹੈ ਜਿਸ ਦੀ ਜ਼ਿੰਮੇਵਾਰੀ ਰਾਜ ਵਿੱਚ ਸੜਕਾਂ, ਇਮਾਰਤਾਂ ਅਤੇ ਪੁਲਾਂ ਦੀ ਉਸਾਰੀ, ਅਪਗ੍ਰੇਡੇਸ਼ਨ ਅਤੇ ਸਾਂਭ-ਸੰਭਾਲ ਹੈ। ਇਹ ਵਿਭਾਗ ਉਸਾਰੀ ਗਤੀਵਿਧੀਆ ਨਾਲ ਸਬੰਧਤ ਸਮੂਹ ਪੱਖਾਂ ਵਿੱਚ ਰਾਜ ਸਰਕਾਰ ਦੇ ਤਕਨੀਕੀ ਸਲਾਹਕਾਰ ਵਜੋਂ ਵੀ ਕਾਰਜ ਕਰਦਾ ਹੈ।
1854 ਵਿੱਚ ਹੋਂਦ ਵਿੱਚ ਆਉਣ ਉਪਰੰਤ ਲੋਕ ਨਿਰਮਾਣ ਵਿਭਾਗ (ਇਮਾਰਤਾਂ ਅਤੇ ਸੜਕਾਂ) ਨੇ ਉਚਮਿਆਰ ਹਾਸਲ ਕਰਨ ਹਿੱਤ ਅਤਿ ਆਧੁਨਿਕ ਉਸਾਰੀ, ਤਕਨੀਕਾਂ ਅਤੇ ਸਮੱਗਰੀ ਦੀ ਵਰਤੋਂ ਕਰਕੇ ਰਾਜ ਸਰਕਾਰ ਦੇ ਹੋਰ ਵਿਭਾਗਾਂ ਨੂੰ ਤਕਨੀਕੀ ਹੁਲਾਰਾ ਦਿੱਤਾ।
ਲੋਕ ਨਿਰਮਾਣ ਵਿਭਾਗ ਸਮਰਗੀ ਡਾਟਾਬੇਸ ਦੀ ਸੰਭਾਲ ਕਰਦਾ ਆ ਰਿਹਾ ਹੈ ਅਤੇ ਰਾਜ ਸਰਕਾਰ ਦੇ ਹੋਰ ਵਿਭਾਗਾਂ, ਬੋਰਡਾਂ ਅਤੇ ਕਾਰਪੋਰੇਸ਼ਨਾ ਵਲੋ ਅਪਣਾਏ ਜਾਣ ਲਈ ਵਿਸ਼ੇਸ਼ਵਿਵਰਣ, ਰੇਟਾਂ ਦੇ ਆਮ ਸਡਿੂਓਲ, ਗੁਪਤ ਘੋਖ, ਆਦਿ ਨੂੰ ਮਿਆਰੀਕ੍ਰਿਤ ਕੀਤਾ।
ਰਾਜ ਸਰਕਾਰ ਵੱਲੋ ਲੋਕ ਨਿਰਮਾਣ ਵਿਭਾਗ (ਇਮਾਰਤਾਂ ਅਤੇ ਸੜਕਾਂ) ਨੁੰ ਪ੍ਰਮੁੱਖ ਤੋਰ ਤੇ ਹੇਠ ਦਰਜ ਕਾਰਜ ਸੌਪੇ ਗਏ ਹਨ।
- ਨਵੀਆਂ ਸੜਕਾਂ ਅਤੇ ਪੁਲਾਂ ਦੀ ਉਸਾਰੀ ਅਤੇ ਸਾਂਭ-ਸੰਭਾਲ।
- ਸਰਕਾਰੀ ਇਮਾਰਤਾਂ ਦੀ ਵਿਉਂਤਬੰਦੀ, ਉਸਾਰੀ ਅਤੇ ਸਾਂਭ-ਸੰਭਾਲ।
- ਪੰਜਾਬ ਸਰਕਾਰ ਦੇ ਵਿਭਿੰਨ ਵਿਭਾਗਾਂ ਦੇ ਨਾਲ ਨਾਲ ਹੋਰ ਸਥਾਨਕ ਅਦਾਰਿਆਂ ਨਾਲ ਸਬੰਧਤ ਡਿਪੋਜੀਟ ਯੋਗਦਾਨ ਕਾਰਜਾਂ ਨੂੰ ਕਰਨਾ।
- ਸਰਕਾਰੀ ਦਫਤਰਾਂ ਦੀਆਂ ਕਿਰਾਏ ਤੇ ਲਈਆਂ ਨਿੱਜੀ ਇਮਾਰਤਾਂ ਦਾ ਕਿਰਾਇਆ ਨਿਰਧਾਰਤ ਕਰਨਾ।
- ਏਵੀਏਸ਼ਨ ਵਿਭਾਗ ਦੇ ਰਨ ਵੇਅ ਦੀ ਵਿਉਂਤਬੰਦੀ, ਉਸਾਰੀ, ਸਾਂਭ-ਸੰਭਾਲ ਅਤੇ ਮੁਰੰਮਤ।
- ਮਹੱਤਵਪੂਰਨ ਸਰਕਾਰੀ ਇਮਾਰਤਾਂ ਦੇ ਘੇਰੇ ਵਿੱਚ ਪਾਰਕਾਂ ਅਤੇ ਬਾਗਾਂ ਦਾ ਨਿਰਮਾਣ ਅਤੇ ਮੈਦਾਨਾਂ ਦੀ ਲੈਂਡ ਸਕੇਪਿੰਗ।
- ਸਰਕਾਰੀ ਰੈਸਟ ਹਾਊਸ ਅਤੇ ਸਰਕਟ ਹਾਊਸ ਦੀ ਰਿਜ਼ਰਵੇਸ਼ਨ।
- ਨਿੱਜੀ ਵਿਅਕਤੀਆਂ, ਸੰਸਥਾਵਾਂ ਫੈਕਟਰੀਆਂ ਪੈਟ੍ਰੋਲ ਪੰਪਾਂ ਆਦਿ ਦੀਆਂ ਸੜਕਾਂ ਤੇ ਦੋਵੇ ਪਾਸੇ ਪਹੁੰਚ ਹਿੱਤ ਪ੍ਰਵਾਨਗੀ ਦੇਣਾ।
- ਸੜਕਾਂ ਦੇ ਕਿਨਾਰਿਆਂ ਤੇ ਹੋ ਰਹੇ ਗੈਰ-ਕਾਨੂੰਨੀ ਕਬਜ਼ਿਆਂ ਨੂੰ ਹਟਾਉਣਾ ਅਤੇ
- ਪੂਰਵਯੋਗਤਾ ਪੱਧਰ ਤੇ ਬੋਲੀਆਂ ਖੋਲ੍ਹਣ ਅਤੇ ਇਸ ਦੇ ਮੁਲਾਂਕਣ ਦੀ ਟੈਂਡਰ ਪ੍ਰਕਿਰਿਆਂ ਦੇ ਸਾਰੇ ਪੱਖ ਦੇਖਣਾ।
ਉਕਤ ਗਤੀਵਿਧੀਆਂ ਲਈ ਪ੍ਰੋੋਵਿਨਸ਼ੀਅਲ ਡਿਵੀਜਨ ਨੰਬਰ 2, ਪੀਡਬਲਿਊਡੀ ਬੀ ਐਂਡ ਆਰ, ਪਟਿਆਲਾ, ਜ਼ਿਲ੍ਹਾ ਪਟਿਆਲੇ ਦੀ ਰਾਜਪੁਰਾ ਤਹਿਸੀਲ ਵਿਚ ਕਾਰਜਕਾਰੀ ਏਜੰਸੀ ਵਜੋਂ ਕੰਮ ਕਰ ਰਹੀ ਹੈ ਅਤੇ ਜਿਲ੍ਹਾ ਪਟਿਆਲਾ ਦੇ ਸੇਵਾ ਕੇਂਦਰਾਂ/ ਪੀਐਮਜੀਐਸਵਾਈ ਲਈ ਇਕ ਨੋਡਲ ਅਫਸਰ ਵਜੋਂ ਵੀ ਕਾਰਜ ਕਰ ਰਹੀ ਹੈ।
-
- ਵਿਭਾਗ ਦਾ ਨਾਮ ਲੋਕ ਨਿਰਮਾਣ ਵਿਭਾਗ, ਇਮਾਰਤਾਂ ਅਤੇ ਸੜਕਾਂ, ਪਟਿਆਲਾ
- ਵਿਭਾਗੀ ਮੁਖੀ/ ਦਫ਼ਤਰ/ ਇੰਜੀਨੀਅਰ ਵਿਪਨ ਬਾਂਸਲ, ਕਾਰਜਕਾਰੀ ਇੰਜੀਨੀਅਰ ਪ੍ਰੋੋਵਿਨਸ਼ੀਅਲ ਡਿਵੀਜਨ ਨੰਬਰ 2, ਪੀਡਬਲਿਊਡੀ ਬੀ ਐਂਡ ਆਰ, ਪਟਿਆਲਾ
- ਦਫ਼ਤਰ ਦਾ ਪਤਾ : ਕਾਰਜਕਾਰੀ ਇੰਜੀਨੀਅਰ, ਪ੍ਰੋੋਵਿਨਸ਼ੀਅਲ ਡਿਵੀਜਨ ਨੰਬਰ 2, ਪੀਡਬਲਿਊਡੀ ਬੀ ਐਂਡ ਆਰ, ਪਟਿਆਲਾ ਨਿਰਮਾਣ ਭਵਨ, ਚੌਥੀ ਮੰਜਿਲ, ਮਿੰਨੀ ਸਕੱਤਰੇਤ, ਨਾਭਾ ਰੋਡ, ਪਟਿਆਲਾ
- ਦਫ਼ਤਰ ਦੀ ਰੂਪ-ਰੇਖਾ : ਇਹ ਡਵੀਜਨ ਇਕ ਕਾਰਜਕਾਰੀ ਏਜੰਸੀ ਵਜੋਂ ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਰਾਜਪੁਰਾ (ਐਮਸੀ ਘਨੌਰ ਅਤੇ ਰਾਜਪੁਰਾ) ਖੇਤਰ ਵਿਚ ਕਾਰਜ ਕਰ ਰਹੀ ਹੈ। ਇਹ ਡਵੀਜਨ ਪ੍ਰਮੁੱਖ ਤੌਰ ਤੇ ਇਸ ਇਲਾਕੇ ਵਿਚ ਹੇਠ ਦਰਜ ਕਾਰਜ ਕਰਦੀ ਹੈ :
- ਨਵੀਆਂ ਸੜਕਾਂ ਅਤੇ ਪੁਲਾਂ ਦੀ ਉਸਾਰੀ ਅਤੇ ਸਾਂਭ-ਸੰਭਾਲ;
- ਸਰਕਾਰੀ ਦਫ਼ਤਰਾਂ ਦੀਆਂ ਕਿਰਾਏ ਤੇ ਲਈਆਂ ਇਮਾਰਤਾਂ ਦੇ ਕਿਰਾਏ ਨਿਰਧਾਰਿਤ ਕਰਨਾ;
- ਸਰਕਾਰੀ ਰੈਸਟ ਹਾਊਸਾਂ ਅਤੇ ਸਰਕਟ ਹਾਊਸਾਂ ਦੀ ਰਿਜ਼ਰਵੇਸ਼ਨ;
- ਨਿੱਜੀ ਵਿਅਕਤੀਆਂ, ਸੰਸਥਾਨਾਂ, ਫੈਕਟਰੀਆਂ, ਪੈਟਰੋਲ ਪੰਪ ਆਦਿ ਤੱਕ ਦੋਵੇਂ ਪਾਸੇ ਦੀਆਂ ਪਹੁੰਚ ਸੜਕਾਂ ਦੀ ਉਸਾਰੀ ਦੀ ਆਗਿਆ ਦੇਣਾ;
- ਸੜਕਾਂ ਦੇ ਕਿਨਾਰਿਆਂ ਤੇ ਹੋਣ ਵਾਲੇ ਨਜ਼ਾਇਜ ਕਬਜ਼ੇ ਹਟਾਉਣਾ; ਅਤੇ
- ਪੂਰਵ ਯੋਗਤਾ ਪੱਧਰ ਤੋਂ ਲੈ ਕੇ ਬੋਲੀਆਂ ਖੋਲ੍ਹਣ ਅਤੇ ਇਸ ਦੇ ਮੁਲਾਂਕਣ ਤੱਕ ਟੈਂਡਰ ਪ੍ਰਕ੍ਰਿਆ ਦੇ ਸਾਰੇ ਪੱਖ ਦੇਖਣਾ;
- ਮਿਤੀ (ਮਿਤੀ ਦਰਸਾਓ) ਨੂੰ ਜ਼ਿਲ੍ਹੇ ਵਿਚ ਦਫ਼ਤਰ ਦੀ ਅੰਕੜਾ ਸੂਚਨਾ, ਇੰਜੀਨੀਅਰ ਵਿਪਨ ਬਾਂਸਲ, ਕਾਰਜਕਾਰੀ ਇੰਜੀਨੀਅਰ, ਪ੍ਰੋੋਵਿਨਸ਼ੀਅਲ ਡਿਵੀਜਨ ਨੰਬਰ 2, ਪੀਡਬਲਿਊਡੀ ਬੀ ਐਂਡ ਆਰ, ਪਟਿਆਲਾ ਮਿਤੀ 3-11-2014 ਤੋਂ ਅੱਜ ਤੱਕ।
- ਪ੍ਰਮੁੱਖ ਗਤੀਵਿਧੀਆਂ ਤੇ ਮਹੱਤਵਪੂਰਨ ਪ੍ਰਾਜੈਕਟ
ਤਹਿਸੀਲ ਰਾਜਪੁਰਾ (ਐਮਸੀ ਘਨੌਰ ਅਤੇ ਰਾਜਪੁਰਾ) ਵਿਖੇ ਹਾਲ ਹੀ ਵਿਚ ਪੂਰੇ ਕੀਤੇ ਗਏ ਕਾਰਜ:
-
-
- ਐਸ/ਆਰ/ ਪੈਚਵਰਕ ਪ੍ਰੋਗਰਾਮ 2015-16 ਅਧੀਨ84 ਲੱਖ ਰੁਪਏ ਦੀ ਰਾਸ਼ੀ ਨਾਲ 164.71 ਕਿ.ਮੀ. ਲਿੰਕ ਸੜਕਾਂ ਦੀ ਮੁਰੰਮਤ ਕੀਤੀ ਗਈ।
- ਐਸ/ਆਰ/ ਪੈਚਵਰਕ ਪ੍ਰੋਗਰਾਮ 2016-17 ਅਧੀਨ16 ਲੱਖ ਰੁਪਏ ਦੀ ਰਾਸ਼ੀ ਨਾਲ 98.12 ਕਿ.ਮੀ. ਲਿੰਕ ਸੜਕਾਂ ਦੀ ਮੁਰੰਮਤ ਕੀਤੀ ਗਈ।
- ਆਮ ਮੁਰੰਮਤ ਪ੍ਰੋਗਰਾਮ 2015-16 ਅਧੀਨ16 ਲੱਖ ਰੁਪਏ ਦੀ ਰਾਸ਼ੀ ਨਾਲ 67.12 ਕਿ.ਮੀ. ਲੰਬੀਆਂ ਪਲਾਨ ਸੜਕਾਂ ਦੀ ਮੁਰੰਮਤ ਕੀਤੀ ਗਈ।
-
ਨੋਡਲ ਦਫ਼ਤਰ ਵਜੋਂ ਜ਼ਿਲ੍ਹਾ ਪਟਿਆਲਾ ਵਿਚ ਹਾਲ ਹੀ ਵਿਚ ਮੁਕੰਮਲ ਕੀਤੇ ਗਏ ਕਾਰਜ
-
-
- ਪ੍ਰਧਾਨ ਮੰਤਰੀ ਗ੍ਰਾਮ ਯੋਜਨਾ ਅਧੀਨ 2458.44 ਲੱਖ ਰੁਪਏ ਦੀ ਰਾਸ਼ੀ ਨਾਲ 38.32 ਕਿ.ਮੀ. ਲੰਬੀਆਂ 12 ਸੜਕਾਂ ਨੂੰ ਅੱਪਗ੍ਰੇਡ ਕੀਤਾ ਗਿਆ।
- 2851.53 ਲੱਖ ਰੁਪਏ ਦੀ ਰਾਸ਼ੀ ਨਾਲ 143 ਸੇਵਾ ਕੇਂਦਰਾਂ (31 ਟਾਈਪ 2 ਅਤੇ 112 ਟਾਈਪ 3) ਦੀ ਉਸਾਰੀ ਕੀਤੀ ਗਈ।
- 23.46 ਲੱਖ ਰੁਪਏ ਦੀ ਰਾਸ਼ੀ ਨਾਲ ਐਮਪੀ ਐਲਏਡੀ ਸਕੀਮ ਅਧੀਨ 7 ਪ੍ਰਾਜੈਕਟ ਮੁਕੰਮਲ ਕੀਤੇ ਗਏ।
-
ਤਹਿਸੀਲ ਰਾਜਪੁਰਾ ਵਿੱਚ ਪ੍ਰਗਤੀ ਅਧੀਨ ਕਾਰਜ
-
-
- 120.42 ਲੱਖ ਰੁਪਏ ਦੀ ਲਾਗਤ ਨਾਲ ਘਨੌਰ ਵਿਖੇ ਸਬ-ਤਹਿਸੀਲ ਕੰਪਲੈਕਸ ਦੀ ਉਸਾਰੀ ਪ੍ਰਗਤੀ ਅਧੀਨ ਹੈ। (95 ਫੀਸਦ ਕਾਰਜ ਮੁਕੰਮਲ ਹੋ ਚੁੱਕਾ ਹੈ)
- 69.63 ਲੱਖ ਰੁਪਏ ਦੀ ਰਾਸ਼ੀ ਨਾਲ (ਆਰਐਮਐਸਏ ਅਧੀਨ) ਰਾਜਪੁਰਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਸੱਤ ਹੋਰ ਕਲਾਸ ਰੂਮਾਂ, ਆਰਟ ਐਂਡ ਕ੍ਰਾਫਟ ਰੂਮ, ਸਾਇੰਸ ਲੈਬ ਅਤੇ ਲਾਇਬ੍ਰੇਰੀ ਦਾ ਕਾਰਜ ਪ੍ਰਗਤੀ ਅਧੀਨ ਹੈ। (95% ਕੰਮ ਮੁਕੰਮਲ ਹੋ ਚੁੱਕਾ ਹੈ)
- 5256.83 ਲੱਖ ਰੁਪਏ ਦੀ ਰਾਸ਼ੀ ਨਾਲ ਸੀਆਰਐਫ ਸਕੀਮ ਅਧੀਨ 28 ਕਿ.ਮੀ. ਲੰਬੀ ਬਹਾਦਰਗੜ੍ਹ ਸੀਲ ਸ਼ੰਭੂ ਰੋਡ ਦੀ ਅਪਗ੍ਰੇਡੇਸ਼ਨ (12 ਪ੍ਰਤੀਸ਼ਤ ਕਾਰਜ ਮੁਕੰਮਲ ਹੋ ਚੁੱਕਾ ਹੈ)
- 125.09 ਲੱਖ ਰੁਪਏ ਦੀ ਲਾਗਤ ਨਾਲ ਜੀਟੀ ਰੋਡ ਤੋਂ ਸ਼ੰਭੂ ਘਨੌਰ ਰੋਡ ਵਾਇਆ ਜੰਡ ਮੰਗੋਲੀ ਅਤੇ ਲੱਛਰੂ ਕਲਾਂ (ਹਿੱਸਾ ਕਾਮੀ ਖੁਰਦ ਤੋਂ ਬਪਰੌਰ) ਦੀ 9 ਕਿ. ਮੀ ਲੰਬੀ ਇਕ ਸੜਕ ਦੀ ਮੁਰੰਮਤ ਦਾ (35 ਫੀਸਦ ਕਾਰਜ ਮੁਕੰਮਲ ਹੋ ਚੁੱਕਾ ਹੈ)।
-
ਨੋਡਲ ਦਫ਼ਤਰ ਵਜੋਂ ਜ਼ਿਲ੍ਹਾ ਪਟਿਆਲਾ ਵਿਚ ਚੱਲ ਰਿਹਾ ਕਾਰਜ
-
-
- ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ 2 ਅਧੀਨ39 ਲੱਖ ਰੁਪਏ ਦੀ ਲਾਗਤ ਨਾਲ 27.10 ਕਿ.ਮੀ. ਲੰਬੀਆਂ ਤਿੰਨ ਸੜਕਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। (70 ਪ੍ਰਤੀਸ਼ਤ ਕਾਰਜ ਮੁਕੰਮਲ ਹੋ ਚੁੱਕਾ ਹੈ)
-