ਸਿਹਤ
ਸਿਹਤ | ਵੇਰਵਾ |
---|---|
ਦਫਤਰ ਦਾ ਨਾਂ | ਸਿਵਲ ਸਰਜਨ, ਪਟਿਆਲਾ |
ਜ਼ਿਲ੍ਹਾ ਹਸਪਤਾਲ | 1 |
ਮੈਡੀਕਲ ਕਾਲਜ | 1 |
ਉਪ ਮੰਡਲ ਹਸਪਤਾਲ | 3 |
ਪ੍ਰਾਇਮਰੀ ਸਿਹਤ ਬਲਾਕ | 6 |
ਸੀ.ਐਚ.ਸੀ | 9 |
ਬਲਾਕ ਪੀ.ਐਚ.ਸੀ. | 6 |
ਅਰਬਨ ਪੀ.ਐਚ.ਸੀ. | 13 |
ਪੀ.ਐਚ.ਸੀ. | 14 |
ਸਬ ਸੈਂਟਰ | 185 |
ਐਸ.ਐਚ.ਸੀ. | 59 |
ਸਿਹਤ ਪ੍ਰੋਗਰਾਮ / ਸਕੀਮਾਂ
ਜਨਨੀ ਸੁਰਖਿਆ ਯੋਜਨਾ:
ਇਸ ਸਕੀਮ ਅਧੀਨ ਪੇਂਡੂ ਇਲਾਕੇ ਦੀਆਂ ਗਰੀਬੀ ਰੇਖਾ ਤੋਂ ਹੇਠਾਂ ਦੀਆਂ ਗਰਭਵਤੀ ਔਰਤਾਂ ਨੂੰ 700 ਰੁਪਏ ਦੀ ਵਿੱਤੀ ਸਹਾਇਤਾ ਅਤੇ ਸ਼ਹਿਰੀ ਇਲਾਕੇ ਦੀਆਂ ਔਰਤਾਂ ਨੂੰ 600 ਰੁਪਏ ਦਿੱਤੀ ਜਾਂਦੀ ਹੈ ਜੇਕਰ ਉਹ ਕਿਸੇ ਸੰਸਥਾ ਵਿੱਚ ਜਣੇਪੇ ਲਈ ਜਾਂਦੀਆਂ ਹਨ। ਜੇਕਰ ਡਿਲਵਰੀ ਘਰ ਹੀ ਹੁੰਦੀ ਹੈ ਤਾਂ 500 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
ਸਿਸ਼ੂ ਸੁਰੱਖਿਆ ਪ੍ਰੋਗਰਾਮ:
ਇਸ ਪ੍ਰੋਗਰਾਮ ਦੇ ਅਧੀਨ ਗਰਭਵਤੀ ਔਰਤਾਂ ਦਾ ਇਲਾਜ ਰਜਿਸਟ੍ਰੇਸ਼ਨ ਦੀ ਮਿਤੀ ਤੋਂ ਮੁਫ਼ਤ ਅਤੇ ਜ਼ੀਰੋ ਖਰਚੇ ਤੇ ਕੀਤਾ ਜਾਂਦਾ ਹੈ ਅਤੇ ਡਿਲਵਰੀ ਮੁਫ਼ਤ ਕੀਤੀ ਜਾਂਦੀ ਹੈ। ਨਾਰਮਲ ਡਿਲਵਰੀ ਦੀ ਸੂਰਤ ਵਿੱਚ ਹਸਪਤਾਲ ਵਿੱਚ ਤਿੰਨ ਦਿਨਾਂ ਲਈ ਅਤੇ ਸਜੇਰੀਅਨ ਡਿਲਵਰੀ ਦੀ ਸੂਰਤ ਵਿੱਚ ਸਤ ਦਿਨਾਂ ਲਈ ਮੁਫ਼ਤ ਖੁਰਾਕ ਮੁਹੱਈਆ ਕਰਵਾਈ ਜਾਂਦੀ ਹੈ। ਖ਼ੂਨ ਦੀ ਕਮੀ ਵਾਲੀਆਂ ਔਰਤਾਂ ਦੀ ਸੂਰਤ ਵਿੱਚ ਡਿਲਵਰੀ ਦੌਰਾਨ ਮੁਫ਼ਤ ਖ਼ੂਨ ਚੜਾਇਆ ਜਾਂਦਾ ਹੈ। ਇਕ ਸਾਲ ਦੇ ਬੱਚਿਆਂ ਨੂੰ ਮੁਫ਼ਤ ਅਤੇ ਜ਼ੀਰੋ ਖਰਚ ਤੇ ਇਲਾਜ ਮੁਹੱਈਆ ਕਰਵਾਉਣ ਦਾ ਪ੍ਰਬੰਧ ਹੈ।
ਕੰਜਕ ਸੰਭਾਲ:
ਇਸ ਪ੍ਰੋਗਰਾਮ ਅਧੀਨ ਪੰਜ ਸਾਲ ਤੱਕ ਦੀਆਂ ਲੜਕੀਆਂ ਨੂੰ ਮੁਫ਼ਤ ਅਤੇ ਜ਼ੀਰੋ ਖਰਚ ਤੇ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ।
ਰਾਸ਼ਟਰੀ ਬਾਲ ਸਵੱਸਥ ਪ੍ਰੋਗਰਾਮ:- ਇਸ ਸਕੀਮ ਅਧੀਨ ਆਂਗਨਵਾੜੀ ਕੇਂਦਰਾਂ ਵਿੱਚ ਰਜਿਸਟਰਡ ਜਾਂ ਸਰਕਾਰੀ ਸਹਾਇਤਾ ਸਕੂਲਾਂ ਵਿੱਚ ਪੜ੍ਹ ਰਹੇ ਜ਼ੀਰੋ ਤੋਂ 18 ਸਾਲ ਦੇ ਬੱਚਿਆਂ ਨੂੰ ਰਜਿਸਟਰਡ ਕੀਤਾ ਜਾਂਦਾ ਹੈ। 30 ਪ੍ਰਕਾਰ ਦੀਆਂ ਬੀਮਾਰੀਆਂ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ।
ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਯੋਜਨਾ:
ਇਸ ਪ੍ਰੋਗਰਾਮ ਅਧੀਨ ਕੈਂਸਰ ਤੋਂ ਪੀੜਤ ਮਰੀਜ਼ਾਂ ਨੂੰ ਡੇਢ ਲੱਖ ਤੱਕ ਦਾ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ।
ਮੁੱਖ ਮੰਤਰੀ ਹੈਪੇਟਾਇਟਸ-ਸੀ ਰਾਹਤ ਫੰਡ:-
ਇਸ ਸਕੀਮ ਅਧੀਨ ਹੈਪੇਟਾਇਟਿਸ-ਸੀ ਤੋਂ ਪੀੜਤ ਮਰੀਜ਼ਾਂ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ।
ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ:-
ਇਸ ਪ੍ਰੋਗਰਾਮ ਅਧੀਨ ਨੀਲੇ ਕਾਰਡ ਧਾਰਕਾਂ ਨੂੰ 50/- ਹਜਾਰ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ। ਪਰਿਵਾਰ ਦੇ ਮੁੱਖੀ ਦੀ ਮੌਤ ਹੋ ਜਾਣ ਦੀ ਸੂਰਤ ਵਿੱਚ ਜਾਂ ਦੋ ਅੰਗਾਂ ਦੀ ਅਪੰਗਤਾ ਦੀ ਸੂਰਤ ਵਿੱਚ ਉਨ੍ਹਾਂ ਵਿਅਕਤੀਆਂ ਨੂੰ 5 ਲੱਖ ਰੁਪਏ ਤੱਕ ਮੁਫ਼ਤ ਬੀਮਾ ਸੁਰੱਖਿਆ ਮੁਹੱਈਆ ਕਰਵਾਈ ਜਾਂਦੀ ਹੈ।
ਮੁਫ਼ਤ ਟੀਕਾਕਰਣ:- ਇਸ ਸਕੀਮ ਅਧੀਨ ਬੱਚਿਆਂ ਨੂੰ ਅਤੇ ਗਰਭਵਤੀ ਔਰਤਾਂ ਨੂੰ ਸਤ ਵੱਖ-ਵੱਖ ਪ੍ਰਕਾਰ ਦੀਆਂ ਗੰਭੀਰ ਬੀਮਾਰੀਆਂ ਤੋਂ ਬਚਾਉਣ ਲਈ ਮੁਫ਼ਤ ਟੀਕਾਕਰਣ ਕੀਤਾ ਜਾਂਦਾ ਹੈ।
ਟੋਲ ਫਰੀ 108
ਟੋਲ ਫਰੀ ਨੰ: 108 ਉੱਪਰ ਫੋਨ ਕਰਨ ਤੇ ਸੰਕਟਕਾਲੀ ਸਥਿਤੀ ਵਿੱਚ ਮੁਫ਼ਤ ਐਂਬੂਲੈਂਸ ਸੁਵਿਧਾ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਟੋਲ ਫਰੀ 104
ਟੋਲ ਫਰੀ ਨੰ 104 ਉੱਪਰ ਫੋਨ ਕਰਕੇ ਸਿਹਤ ਜਾਂ ਬੀਮਾਰੀ ਜਾਂ ਸੁਝਾਅ ਜਾਂ ਕੋਈ ਸ਼ਿਕਾਇਤ ਦਰਜ ਕਰਨ ਸਬੰਧੀ ਡਾਇਲ ਕੀਤਾ ਜਾ ਸਕਦਾ ਹੈ।
ਪਰਿਵਾਰ ਨਿਯੋਜਨ:-
ਇਸ ਪ੍ਰੋਗਰਾਮ ਅਧੀਨ ਜਿਹੜੇ ਵਿਅਕਤੀ ਨਸਬੰਦੀ ਆਪਰੇਸ਼ਨ ਕਰਵਾਉਂਦੇ ਹਨ ਉਨ੍ਹਾਂ ਨੂੰ 1100/- ਰੁਪਏ ਦਿਤੇ ਜਾਂਦੇ ਹਨ ਅਤੇ ਗਰੀਬੀ ਰੇਖਾ ਤੋਂ ਹੇਠਾਂ ਵਾਲੀਆਂ ਜਿਹੜੀਆਂ ਔਰਤਾਂ ਨਸਬੰਦੀ ਆਪਰੇਸ਼ਨ ਕਰਵਾਉਂਦੀਆਂ ਹਨ ਉਨ੍ਹਾਂ ਨੂੰ 600 ਰੁਪਏ ਦਿੱਤਾ ਜਾਦਾ ਹੈ। ਗਰੀਬੀ ਰੇਖਾ ਤੋਂ ਉੱਪਰ ਵਾਲੀਆਂ ਔਰਤਾਂ ਨੂੰ 250/- ਰੁਪਏ ਵਿੱਤੀ ਸਹਾਇਤਾ ਦਿਤੀ ਜਾਂਦੀ ਹੈ।
ਸਕੂਲ ਸਿਹਤ ਪ੍ਰੋਗਰਾਮ:-
ਇਸ ਪ੍ਰੋਗਰਾਮ ਅਧੀਨ ਆਂਗਨਵਾੜੀ ਕੇਂਦਰਾਂ ਵਿਚ ਰਜਿਸਟਰਡ ਬੱਚਿਆਂ ਦਾ ਸਕੂਲ ਸਿਹਤ ਟੀਮਾਂ ਦੁਆਰਾ ਸਾਲ ਵਿਚ 2 ਵਾਰੀ ਅਤੇ ਸਰਕਾਰੀ ਜਾਂ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਪੜ੍ਹ ਰਹੇ ਬੱਚਿਆਂ ਦਾ ਸਾਲ ਵਿਚ ਇਕ ਵਾਰੀ ਸਿਹਤ ਚੈੱਕਅਪ ਕੀਤਾ ਜਾਂਦਾ ਹੈ।
ਮੁਫ਼ਤ ਸਾਲਾਨਾ ਨਿਰੋਧਕ ਸਿਹਤ ਚੈੱਕਅਪ ਪ੍ਰੋਗਰਾਮ:-
ਇਸ ਪ੍ਰੋਗਰਾਮ ਅਧੀਨ 30 ਸਾਲ ਤੋਂ ਉੱਪਰ ਦੀ ਉਮਰ ਦੇ ਵਿਅਕਤੀਆਂ ਦਾ ਸਾਲਾਨਾ ਸਿਹਤ ਨਿਰੀਖਣ ਕੀਤਾ ਜਾਂਦਾ ਹੈ।
ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰੀ ਅਭਿਆਨ:-
ਇਸ ਪ੍ਰੋਗਰਾਮ ਅਧੀਨ ਗਰਭਵਤੀ ਔਰਤਾਂ ਨੂੰ ਦੂਸਰੇ ਅਤੇ ਤੀਸਰੀ ਤਿਮਾਹੀ ਤੇ ਔਰਤ ਡਾਕਟਰਾਂ ਵਲੋਂ ਹਰੇਕ ਮਹੀਨੇ 9 ਤਰੀਕ ਨੂੰ ਮੁਫ਼ਤ ਚੈੱਕਅਪ ਕੀਤਾ ਜਾਵੇਗਾ।
ਲੜੀ ਨੰ. | ਸੰਸਥਾ ਦਾ ਨਾਂ | ਫੋਨ ਨੰ. | ਈ.ਮੇਲ (ਆਈ.ਡੀ) |
---|---|---|---|
1 | ਸੀ.ਐਚ.ਨਾਭਾ | 01765-226361 | smochnabha@gmail[dot]com |
2 | ਸੀ.ਐਚ.ਰਾਜਪੁਰਾ | 01762-225539 | smoapjchrajpura@gmail[dot]com |
3 | ਸੀ.ਐਚ. ਸਮਾਣਾ | 01764-220041 | smochsamana@gmail[dot]com |
4 | ਪੀ.ਐਚ.ਸੀ ਕੌਲੀ | 0175-2663900 | nrmkauli@gmail[dot]com |
5 | ਪੀ.ਐਚ.ਸੀ ਹਰਪਾਲਪੁਰ | 01762-260280 | nrhmhrpl@gmail[dot]com |
6 | ਪੀ.ਐਚ.ਸੀ ਭਾਦਸੋਂ | 01762-260116 | smobhadson@gmail[dot]com |
7 | ਪੀ.ਐਚ.ਸੀ ਦੁੱਧਣਸਾਧਾਂ | 0175-2631042 | nrhmds@hotmail[dot]com |
8 | ਪੀ.ਐਚ.ਸੀ ਕਾਲੋ ਮਾਜਰਾ | 01762-258726 | smokalomajra@yahoo[dot]com |
9 | ਪੀ.ਐਚ.ਸੀ ਸ਼ੁਤਰਾਣਾ | 01764-222534 | nrhmshut@gmail[dot]com |
10 | ਸੀ.ਐਚ.ਸੀ ਮਾਡਲ ਟਾਊਨ | 0175-2223375 | smochcmtpatiala@gmail[dot]com |
11 | ਸੀ.ਐਚ.ਸੀ ਘਨੌਰ ਅਧੀਨ ਹਰਪਾਲਪੁਰ | 01762-267358 | chcghanaur@yahoo[dot]com |
12 | ਸੀ.ਐਚ.ਸੀ. ਬਾਦਸ਼ਾਹਪੁਰ ਅਧੀਨ ਸ਼ੁਤਰਾਣਾ | 01764-250474 | nrhmshut.@gmail[dot]com |
13 | ਸੀ.ਐਚ.ਸੀ ਪਾਤੜਾਂ ਅਧੀਨ ਸ਼ੁਤਰਾਣਾ | 01764-242752 | chcpatran5@gmail[dot]com |
ਨੋਟ: ਸਰਕਾਰੀ ਸਿਹਤ ਸਕੀਮ ਸਬੰਧੀ ਵੇਰਵਿਆਂ ਲਈ ਕ੍ਰਿਪਾ ਕਰਕੇ ਵੈੱਬਸਾਇਟ www.pbhealth.gov.in