Close

ਜਲ ਸਪਲਾਈ ਅਤੇ ਸੈਨੀਟੇਸ਼ਨ ਮੁੱਖ ਦਫਤਰ, ਪਟਿਆਲਾ:

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੂੰ ਪਹਿਲਾ ਲੋਕ ਨਿਰਮਾਣ ਵਿਭਾਗ ਦੀ ਲੋਕ ਸਿਹਤ ਸ਼ਾਖਾ ਵਜੋਂ ਜਾਣਿਆ ਜਾਂਦਾ ਸੀ ਜੋ 1956 ਵਿੱਚ ਹੋਂਦ ਵਿੱਚ ਆਈ। ਇਸ ਤੋਂ ਪਹਿਲਾ ਇਹ ਇਮਾਰਤ ਅਤੇ ਸੜਕਾਂ ਸ਼ਾਖਾ ਵਜੋਂ ਕਾਰਜਸ਼ੀਲ ਸੀ। ਇਹ ਵਿਭਾਗ ਹਰ ਪ੍ਰਕਾਰ ਦੇ ਲੋਕ ਸਿਹਤ ਇੰਜਨੀਅਰਿੰਗ ਕਾਰਜਾਂ ਲਈ ਜ਼ਿੰਮੇਵਾਰ ਸੀ ਜਿਵੇਂ ਕਿ ਸਰਕਾਰੀ ਇਮਾਰਤਾਂ/ਸੰਸਥਾਨਾਂ ਵਿੱਚ ਜਲ ਸਪਲਾਈ ਅਤੇ ਸੈਨੇਟਰੀ ਲਗਾਉਣਾ ਅਤੇ ਅਰਬਨ ਐਸਟੇਟ, ਅਨਾਜ ਮੰਡੀਆਂ ਆਦਿ ਵਿੱਚ ਲੋਕ ਸਿਹਤ ਇੰਜਨੀਅਰਿੰਗ ਕਾਰਜ ਕਰਨਾ। ਸਾਲ 1975 ਵਿੱਚ ਪੰਜਾਬ ਪੀ.ਡਬਲਿਸੂ.ਡੀ (ਲੋਕ ਸਿਹਤ ਸ਼ਾਖਾ) ਨੂੰ ਤਿੰਨ ਹਿੱਸਿਆਂ ਵਿੱਚ ਤਕਸੀਮ ਕਰ ਦਿੱਤਾ। ਜੋ ਸਰਕਾਰੀ ਕਾਰਜ, ਪੇਂਡੂ ਜਲ ਸਪਲਾਈ ਕਾਰਜ ਅਤੇ ਸਥਾਨਕ ਅਦਾਰਾ ਵਿਭਾਗ ਦੇ ਕਾਰਜ ਸਰਕਾਰੀ ਕਾਰਜ ਵਿੰਗ ਦਾ ਜਿੰਮ੍ਹਾ ਸਮੂਹ ਸਰਕਾਰੀ ਇਮਾਰਤਾਂ, ਅਰਬਨ ਅਸਟੇਟ, ਹਰੀਜਨ ਬਸਤੀਆਂ ਅਤੇ ਅਨਾਜ ਮੰਡੀਆਂ ਆਦਿ ਵਿੱਚ ਲੋਕ ਸਿਹਤ ਕਾਰਜ ਕਰਨਾ ਸੀ।ਪੇਂਡੂ ਜਲ ਸਪਲਾਈ ਵਿੰਗ ਦਾ ਜਿੰਮ੍ਹਾ ਪੇਂਡੂ ਜਲ ਸਪਲਾਈ ਸਕੀਮਾਂ ਦੀ ਵਿਉਂਤ, ਉਸਾਰੀ ਅਤੇ ਸਾਂਭ-ਸੰਭਾਲ ਕਰਨ ਦਾ ਸੀ ਜਦੋਂ ਕਿ ਸਥਾਨਕ ਅਦਾਰਾ ਵਿੰਗ ਮਿਊਨਸਿਪਲ ਇਲਾਕਿਆਂ ਵਿੱਚ ਜਲ ਸਪਲਾਈ ਅਤੇ ਸੀਵਰੇਜ ਦੇ ਪ੍ਰਬੰਧ ਕਰਨ ਲਈ ਜ਼ਿੰਮੇਵਾਰ ਸੀ। ਇੱਕ ਜਨਵਰੀ 1977 ਨੂੰ ਸਥਾਨਕ ਅਦਾਰਾ ਕਾਰਜ ਵਿੰਗ ਨੂੰ ਇੱਕ ਬੋਰਡ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ ਇਸ ਦਾ ਨਾਂ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਰੱਖ ਦਿੱਤਾ ਗਿਆ।

ਇਸ ਤੋਂ ਬਾਅਦ ਲੋਕ ਸਿਹਤ ਵਿਭਾਗ ਨੂੰ ਦੋ ਪੇਂਡੂ ਜਲ ਸਪਲਾਈ ਵਿੰਗ ਬਣਾ ਕੇ ਪੁਨਰਗਠਿਤ ਕੀਤਾ ਗਿਆ।ਇਹ ਵਿੰਗ ਪੇਂਡੂ ਜਲ ਸਪਲਾਈ (ਦੱਖਣ) ਅਤੇ ਪੇਂਡੂ ਜਲ ਸਪਲਾਈ (ਉੱਤਰ) ਅਤੇ ਇੱਕ ਸਰਕਾਰੀ ਕਾਰਜਕਾਰੀ ਵਿੰਗ ਸਨ। ਸੱਕਤਰੇਤ ਪੱਧਰ ਤੇ, ਇਹ ਵਿਭਾਗ, ਪਬਲਿਕ ਹੈਲਥ ਵਿਭਾਗ, ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸਕੱਤਰ ਦੀ ਪ੍ਰਸ਼ਾਸ਼ਨੀਕ ਕੰਟਰੋਲ ਅਧੀਨ ਸੀ।

ਮਈ 2003 ਵਿਚ ਸੁਪਰਿਨਟੈਂਡਿੰਗ ਇੰਜੀਨੀਅਰ ਦੇ ਪੱਧਰ ਤੇ ਪੇਂਡੂ ਜਲ ਸਪਲਾਈ ਵਿੰਗ ਦੇ ਕਾਰਜ ਅਤੇ ਸਰਕਾਰੀ ਕਾਰਜ ਵਿੰਗ ਇਕੱਠੇ ਕਰ ਦਿਤੇ ਸਨ। ਇਸ ਅਨੁਸਾਰ ਪੇਂਡੂ ਜਲ ਸਪਲਾਈ ਡਵੀਜ਼ਨਾਂ ਅਤੇ ਸਰਕਾਰੀ ਕਾਰਜ ਡਵੀਜ਼ਨਾਂ ਇੱਕ ਨਿਗਰਾਨ ਇੰਜੀਨੀਅਰ ਦੇ ਅਧੀਨ ਕਾਰਜ ਕਰਦੀਆਂ ਸਨ ਅਤੇ ਵਿਭਾਗ ਦੇ ਵਿੰਗਾਂ ਦੇ ਨਾਮ ਡਬਲਯੂ ਐਸ ਐਸ(ਦੱਖਣ) ਡਬਲਯੂ ਐਸ ਐਸ (ਉੱਤਰ) ਅਤੇ ਡਬਲਯੂ ਐਸ ਐਸ(ਸੈਂਟਰਲ) ਸਨ ਅਤੇ ਇਨ੍ਹਾਂ ਦੇ ਮੁੱਖੀ ਤਿੰਨ ਚੀਫ ਇੰਜੀਨੀਅਰ ਸਨ। ਸਾਲ 2004 ਵਿੱਚ ਲੋਕ ਸਿਹਤ ਵਿਭਾਗ ਦਾ ਨਾਂ ਬਦਲ ਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਰੱਖ ਦਿੱਤਾ ਗਿਆ ਸੀ।

ਕੁਝ ਹੀ ਸਮਾਂ ਪਹਿਲਾਂ 31-08-2009 ਨੂੰ ਮੌਜੂਦਾ ਪੇਂਡੂ ਜਲ ਅਤੇ ਸਰਕਾਰੀ ਕਾਰਜ ਵਿੰਗਾਂ ਨੂੰ ਡਵੀਜ਼ਨਲ/ਸਬ ਡਵੀਜ਼ਨਲ ਦਫਤਰੀ ਪੱਧਰਾਂ ਤੇ ਪੁਨਰ ਗਠਿਤ ਕੀਤਾ ਗਿਆ ਅਤੇ ਹੇਠ ਲਿਖੇ ਮੰਤਵਾਂ ਦੀ ਪ੍ਰਾਪਤੀ ਹਿੱਤ ਮੁੜ ਸੰਗਠਿਤ ਕੀਤਾ ਗਿਆ:

  1. ਉਪਲੱਬਧ ਮਨੁੱਖੀ ਸੋਮਿਆਂ ਦੀ ਕਿਫ਼ਾਇਤੀ ਵਰਤੋਂ।
  2. ਵੱਖ ਵੱਖ ਡਵੀਜ਼ਨਾਂ ਵਿੱਚ ਕਾਰਜ ਦੀ ਬਰਾਬਰ ਵੰਡ ਰਾਹੀਂ ਜਲ ਸਪਲਾਈ ਸਕੀਮਾਂ ਦੇ ਬਿਹਤਰ ਲਾਗੂ ਕਰਨ ਅਤੇ ਕਰੀਬੀ ਨਿਗਰਾਨੀ ਨੂੰ ਯਕੀਨੀ ਬਣਾਉਣਾ।
  3. ਵਿਭਾਗ ਦੀ ਕਾਰਜ ਕੁਸ਼ਲਤਾ ਵਿੱਚ ਵਾਧਾ ਕਰਨਾ ਅਤੇ ਸਕੀਮਾਂ ਦੇ ਸੰਚਾਲਨ ਅਤੇ ਸਾਂਭ-ਸੰਭਾਲ ਦੀ ਗੁਣਵੰਤਾ ਵਿੱਚ ਪ੍ਰਤੱਖ ਸੁਝਾਅ ਲਿਆਉਣਾ।

ਹੁਣ ਵਿਭਾਗ ਦੇ ਪੁਨਰਗਠਨ/ ਪੁਨਸੰਗਠਨ ਤੋਂ ਬਾਅਦ ਪੇਂਡੂ ਜਲ ਸਪਲਾਈ ਅਤੇ ਸਰਕਾਰੀ ਕਾਰਜ ਵਿੰਗਾਂ ਨੂੰ ਆਪਸ ਵਿੱਚ ਪੂਰੀ ਤਰ੍ਹਾਂ ਇੱਕ ਕਰ ਦਿੱਤਾ ਗਿਆ ਹੈ ਅਤੇ ਦਫਤਰਾਂ ਦੀਆਂ ਡਵੀਜ਼ਨਾਂ/ਸਬਡਵੀਜ਼ਨਾਂ ਦੇ ਅਧਿਕਾਰ ਖੇਤਰ ਵੀ ਮਕਸੂਸ ਕਰ ਦਿੱਤੇ ਗਏ ਹਨ। ਵਧੇਰੇ ਜਾਣਕਾਰੀ ਲਈ ਤੁਸੀਂ ਉਨ੍ਹਾਂ ਦੀ ਵੈਬਸਾਈਟ ਤੇ ਵੇਖ ਸਕਦੇ ਹੋ:- http://www.pbwss.gov.in.