ਬਾਰਾਂਦਰੀ ਗਾਰਡਨ
ਸ਼ੇਰਾ ਵਾਲਾ ਗੇਟ ਤੋਂ ਬਾਹਰਲੇ ਪਾਸੇ ਬਣੇ ਬਾਰਾਦਰੀ ਗਾਰਡਨ ਪੁਰਾਣੇ ਪਟਿਆਲਾ ਸ਼ਹਿਰ ਵਿਚ ਸਥਿਤ ਬਾਰਾਦਰੀ ਪੈਲੇਸ ਦੇ ਚਾਰੇ ਪਾਸੇ ਬਣੇ ਹੋਏ ਹਨ। ਮਹਾਰਾਜਾ ਰਜਿੰਦਰ ਸਿੰਘ ਜੀ ਦੀ ਅਗਵਾਈ ਵਿਚ ਇਨ੍ਹਾਂ ਬਗੀਚਿਆਂ ਵਿਚ ਬਹੁਤ ਹੀ ਜਿਆਦਾ ਵਿਰਲੇ ਦਰਖਤ ਅਤੇ ਝਾੜੀਆਂ ਹਨ, ਇਨ੍ਹਾਂ ਬਗਿਚੀਆਂ ਵਿਚ ਕਿਤੇ ਕਿਤੇ ਬਰਤਾਨੀ ਸ਼ੈਲੀ ਦੀਆਂ ਇਮਾਰਤਾਂ ਹਨ ਅਤੇ ਮਹਾਰਾਜਾ ਰਜਿੰਦਰ ਸਿੰਘ ਦਾ ਇਕ ਸੰਗਮਰਮਰ ਦਾ ਬੁੱਤ ਹੈ ਅਤੇ ਇਕ ਫਰਵ ਹਾਉਸ ਬਣਇਆ ਹੋਇਆ ਹੈ, 19 ਵੀ ਸਦੀ ਦਾ ਇਹ ਫਰਵ ਹਾਊਸ ਜੋ ਕਲਕੱਤੇ ਦੇ ਫਰਵ ਹਾਊਸ ਦੀ ਨਕਲ ਹੈ, ਇਕ ਨਿਰਾਲੇ ਰਿੰਕ ਹਾਲ ਦੇ ਨਾਲ ਨਾਲ ਸਭ ਦੇ ਅਕਰਸਣ ਦਾ ਕੇਂਦਰ ਹੈ।
ਇਜਲਾਮ-ਏ-ਖਾਸ
ਇਸ ਸ਼ਾਹੀ ਸੂਬੇ ਦਾ ਪ੍ਰਬੰਧਕੀ ਸਕੱਤਰੇਤ ਮੰਨੀ ਜਾਣ ਲਾਲੀ ਇਸ ਖੂਬਸੂਰਤ ਇਰਮਾਰਤ ਵਿਚ ਹੁਣ ਪੰਜਾਬ ਰਾਜ ਬਿਜਲੀ ਬੋਰਡ ਦੇ ਦਫਤਰ ਹਨ।
ਕਿਵੇਂ ਪਹੁੰਚੀਏ:
ਹਵਾਈ ਜਹਾਜ਼ ਰਾਹੀਂ
ਸਭ ਤੋਂ ਨੇੜਲੇ ਹਵਾਈ ਅੱਡਾ ਚੰਡੀਗੜ੍ਹ ਹੈ ।
ਰੇਲਗੱਡੀ ਰਾਹੀਂ
ਪਟਿਆਲਾ ਰੇਲਵੇ ਸਟੇਸ਼ਨ ਲਗਭਗ 1 ਕਿਲੋਮੀਟਰ ਹੈ ।
ਸੜਕ ਰਾਹੀਂ
ਪਟਿਆਲਾ ਬਸ ਸਟੈਂਡ 1 ਕਿਲੋਮੀਟਰ ਹੈ |