Close

ਜ਼ਿਲ੍ਹਾ ਮੈਜਿਸਟ੍ਰੇਟ ਨੇ ਖੇਤੀ ਸੰਦਾਂ ਅਤੇ ਐਗਰੋ ਕੈਮੀਕਲ ਸੇਵਾਵਾਂ ਲਈ ਕਰਫਿਓ ਵਿੱਚ ਨਵੀਂ ਛੋਟ ਦੇ ਆਦੇਸ਼ ਦਿੱਤੇ

ਜ਼ਿਲ੍ਹਾ ਮੈਜਿਸਟ੍ਰੇਟ ਨੇ ਖੇਤੀ ਸੰਦਾਂ ਅਤੇ ਐਗਰੋ ਕੈਮੀਕਲ ਸੇਵਾਵਾਂ ਲਈ ਕਰਫਿਓ ਵਿੱਚ ਨਵੀਂ ਛੋਟ ਦੇ ਆਦੇਸ਼ ਦਿੱਤੇ
ਸਿਰਲੇਖ ਵਰਣਨ ਮਿਤੀ ਸ਼ੁਰੂ ਮਿਤੀ ਖਤਮ ਮਿਸਲ
ਜ਼ਿਲ੍ਹਾ ਮੈਜਿਸਟ੍ਰੇਟ ਨੇ ਖੇਤੀ ਸੰਦਾਂ ਅਤੇ ਐਗਰੋ ਕੈਮੀਕਲ ਸੇਵਾਵਾਂ ਲਈ ਕਰਫਿਓ ਵਿੱਚ ਨਵੀਂ ਛੋਟ ਦੇ ਆਦੇਸ਼ ਦਿੱਤੇ

-ਖੇਤੀਬਾੜੀ ਮਸ਼ੀਨਰੀ ਤੇ ਐਗਰੋਕੈਮੀਕਲ ਸੇਵਾਵਾਂ ਨੂੰ ਕਰਫਿਊ ‘ਚ ਛੋਟ ਦੇਣ ਦੇ ਨਵੇਂ ਹੁਕਮ
ਪਟਿਆਲਾ, 29 ਮਾਰਚ:
ਕੋਰੋਨਾਵਾਇਰਸ ਦੇ ਮੱਦੇਨਜ਼ਰ ਪਟਿਆਲਾ ਜ਼ਿਲ੍ਹੇ ਅੰਦਰ ਲਗਾਏ ਗਏ ਕਰਫਿਊ ਦੌਰਾਨ ਪੰਜਾਬ ਸਰਕਾਰ ਦੇ ਖੁਰਾਕ ਤੇ ਸਿਵਲ ਸਪਲਾਈਜ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਅਸੈਂਸ਼ਲ ਸਰਵਿਸਿਜ ਮੇਨਟੇਨੈਂਸ ਐਕਟ 1968 ਸੋਧਿਆ 1981 ਤਹਿਤ ਐਗਰੋ ਕੈਮੀਕਲ ਤੇ ਖੇਤੀਬਾੜੀ ਮਸ਼ੀਨਰੀ ਦੇ ਕੰਮ ਕਾਜ ਤੇ ਆਵਜਾਈ ਨੂੰ ਵੀ ਜਰੂਰੀ ਸੇਵਾਵਾਂ ‘ਚ ਸ਼ਾਮਲ ਕਰਨ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਕੁਮਾਰ ਅਮਿਤ ਨੇ ਖੇਤੀਬਾੜੀ ਸੰਦਾਂ ਤੇ ਐਗਰੋਕੈਮੀਕਲ ਸੇਵਾਵਾਂ ਨੂੰ ਕਰਫਿਊ ‘ਚ ਛੋਟ ਦੇਣ ਦੇ ਨਵੇਂ ਹੁਕਮ ਜਾਰੀ ਕੀਤੇ ਹਨ। ਇਹ ਛੋਟ ਕੇਵਲ ਇਸ ਅਧਾਰ ‘ਤੇ ਦਿੱਤੀ ਗਈ ਹੈ ਕਿ ਇਹ ਖੇਤੀ ਮਸ਼ੀਨਰੀ ਸੇਵਾਵਾਂ ਅਤੇ ਖੇਤੀਬਾੜੀ ਲਈ ਲੋੜੀਂਦੀਆਂ ਵਸਤਾਂ ਡੀਲਰਾਂ ਵੱਲੋਂ ਜਿੰਮੀਦਾਰਾਂ ਦੇ ਘਰਾਂ ਤੱਕ ਪੁੱਜਦੀਆਂ ਕੀਤੀਆਂ ਜਾਣਗੀਆਂ।
ਸ੍ਰੀ ਕੁਮਾਰ ਅਮਿਤ ਵੱਲੋਂ ਜਾਰੀ ਹੁਕਮਾਂ ਮੁਤਾਬਕ ਪਟਿਆਲਾ ਦੇ ਮੁੱਖ ਖੇਤੀਬਾੜੀ ਅਫ਼ਸਰ ਯਕੀਨੀ ਬਣਾਉਣਗੇ ਕਿ ਜ਼ਿਲ੍ਹੇ ਅੰਦਰ ਬੀਜ, ਖਾਦਾਂ, ਕੀਟਨਾਸ਼ਕ ਦਵਾਈਆਂ ਦੀ ਆਵਾਜਾਈ ਤੇ ਵੰਡ ਸਮੇਤ ਹੋਰ ਖੇਤੀਬਾੜੀ ਮਸ਼ੀਨਰੀ ਸੇਵਾ ਜਾਰੀ ਰਹੇ। ਪਰੰਤੂ ਇਸ ਦੌਰਾਨ ਕਿਸਾਨਾਂ, ਡੀਲਰਾਂ ਤੇ ਹੋਰ ਕਰਿੰਦਿਆਂ ਵੱਲੋਂ ਕੋਵਿਡ-19 ਤਹਿਤ ਜਾਰੀ ਪ੍ਰੋਟੋਕਾਲ ਨੇਮਾਂ, ਮਾਸਕ, ਸੈਨੇਟਾਈਜੇਸ਼ਨ ਤੇ ਆਪਸੀ ਦੂਰੀ ਦੀ ਪਾਲਣ ਵੀ ਯਕੀਨੀ ਬਣਾਈ ਜਾਵੇਗੀ।
ਮੁੱਖ ਖੇਤੀਬਾੜੀ ਅਫ਼ਸਰ, ਪਟਿਆਲਾ, ਐਗਰੋ ਕੈਮੀਕਲ ਡੀਲਰਾਂ ਨੂੰ ਖੇਤੀਬਾੜੀ ਦੀ ਬਿਜਾਈ ਲਈ ਲੋੜ ਮੁਤਾਬਕ ਬੀਜ, ਖਾਦਾਂ, ਕੀਟਨਾਸ਼ਕ ਦਵਾਈਆਂ ਆਦਿ ਤੇ ਲੋੜੀਂਦਾ ਸਾਜੋ-ਸਮਾਨ ਘਰਾਂ ਤੱਕ ਪੁੱਜਦਾ ਕਰਵਾਉਣਾ ਯਕੀਨੀ ਬਣਾਉਣਗੇ। ਇਸ ਤੋਂ ਬਿਨ੍ਹਾਂ ਖੇਤੀਬਾੜੀ, ਇਨ੍ਹਾਂ ਵਸਤਾਂ ਦੀ ਥੋਕ ਵਪਾਰੀਆਂ ਤੋਂ ਪ੍ਰਚੂਨ ਵਿਕਰੇਤਾਵਾਂ ਤੱਕ ਸਾਜੋ ਸਮਾਨ ਪਹੁੰਚਾਉਣ ਲਈ ਆਵਾਜਾਈ ਬਾਬਤ ਬਾਬਤ ਲੋੜੀਂਦੇ ਪਾਸ ਵੀ ਜਾਰੀ ਕਰਨਗੇ।

28/03/2020 30/06/2020 ਦੇਖੋ (56 KB)